Patiala Help Club Logo

ਕਾਰ-ਮੋਟਰਸਾਈਕਲ ਦੀ ਟੱਕਰ ਦੌਰਾਨ 6 ਵਿਅਕਤੀਆਂ ਦੀ ਹੋਈ ਮੌਤ

Nov 20, 2026 | News

ਬਿਹਾਰ, 20 ਨਵੰਬਰ 2026 : ਭਾਰਤ ਦੇੇਸ਼ ਦੇੇ ਸੂਬੇ ਬਿਹਾਰ (Bihar) ਦੇ ਬਕਸਰ ਵਿਚ ਕਾਰ-ਮੋਟਰਸਾਈਕਲ ਦੀ ਟੱਕਰ ਦੌਰਾਨ 6 ਵਿਅਕਤੀਆਂ ਦੀ ਮੌੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ-ਕੌਣ ਹਨ ਜਿਨ੍ਹਾਂ ਦੀ ਸੜਕ ਹਾਦਸੇ ਵਿਚ ਮੌਤ ਹੋੋ ਗਈ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਬਕਸਰ ਵਿਚ ਜੋ ਰਾਜਪੁਰ ਥਾਣਾ ਦੇ ਅਧਿਕਾਰ ਖੇਤਰ ਵਿਚ ਆਉਂਦੇ ਪਿੰਡ ਸੋਨਪਾ ਨੇੜੇ ਜੋ ਕਾਰ-ਮੋਟਰਸਾਈਕਲ ਦੀ ਟੱਕਰ (Car-Motorcycle Collision) ਵਿਚ ਕਾਰ ਸਵਾਰ ਤਿੰਨ ਤੇੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਵਿਚ ਮ੍ਰਿਤਕਾਂ ਦੀ ਪਛਾਣ ਇਰਫਾਨ ਅੰਸਾਰੀ (25), ਅਰਬਾਜ਼ ਅੰਸਾਰੀ (20) ਅਤੇ ਬਾਦਲ ਕੁਮਾਰ (30), ਅਰੁਣ ਕੁਮਾਰ (22), ਸ਼ੁਭਮ ਕੁਮਾਰ (21) ਅਤੇ ਸਿ਼ਵਮ ਕੁਮਾਰ (18) ਵਜੋਂ ਹੋਈ ਹੈ ।

ਕੀ ਦੱਸਿਆ ਹਾਦਸਾ ਮੌਕੇੇ ਮੌਜੂਦ ਪ੍ਰਤੱਖਦਰਸ਼ੀਆਂ ਨੇ

ਪ੍ਰਾਪਤ ਸੂਚਨਾ ਮੁਤਾਬਕ ਉਕਤ ਵਾਪਰੇ ਸੜਕ ਹਾਦਸੇ (Road Accidents) ਮੌਕੇ ਮੌਜੂਦ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਹਵਾ ਵਿਚ ਲਗਭਗ 20 ਫੁੱਟ ਉਪਰ ਉਛਲ ਕੇ ਦਰੱਖਤ ਨਾਲ ਜਾ ਟਕਰਾਈ । ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ । ਦੱਸਣਯੋਗ ਹੈ ਕਿ ਕਾਰ ਵਿਚ ਸਵਾਰ ਲੋਕ ਉਤਰ ਪ੍ਰਦੇਸ਼ ਦੇ ਕਿਸੇ ਪਿੰਡ ਤੋਂ ਬਾਰਾਤ ਲੈ ਕੇ ਬਿਹਾਰ ਦੇ ਬਿਸ਼ਨਪੁਰ ਪਿੰਡ ਵੱਲ ਜਾ ਰਹੇ ਸਨ ਜਦੋਂ ਕਿ ਮੋਟਰਸਾਈਕਲ ਸਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਘਰੋਂ ਨਿਕਲੇ ਸਨ ।

Advertisement

punjab hockey
Meeting