Patiala Help Club Logo

ਸਕੂਲੀ ਵੈਨ ਦੇ ਰੇਲ ਨਾਲ ਟਕਰਾਉਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ

Jul 17, 2026 | News

ਕੋਲਕਾਤਾ, 17 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਬੰਗਾਲ (Bengal) ਦੇ ਮੁਰਸਿ਼ਦਾਬਾਦ ਜਿਲੇ ਵਿਚ ਅੱਜ ਇਕ ਸਕੂਲ ਵੈਨ ਦੇ ਰੇਲ ਨਾਲ ਟਕਰਾਉਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ (Death) ਹੋ ਗਈ ਹੈ ।

ਕਿਥੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਬੰਗਾਲ ਦੇ ਮੁਰਸਿ਼ਦਾਬਾਦ ਜਿ਼ਲ੍ਹੇ `ਚ ਅੱਜ ਸ਼ੁੱਕਰਵਾਰ ਸਵੇਰੇ ਇਕ ਦਰਦਨਾਕ ਰੇਲ ਹਾਦਸੇ `ਚ ਇਕ ਸਕੂਲੀ ਵਾਹਨ (School vehicle) ਇਕ ਯਾਤਰੀ ਟਰੇਨ ਨਾਲ ਟਕਰਾਉਣ ਕਾਰਨ ਜੋ ਹਾਦਸੇ ਵਿਚ ਦੋ ਵਿਦਿਆਰਥੀਆਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਵਿਦਿਆਰਥੀ ਗੰਭੀਰ ਜ਼ਖਮੀ (Seriously injured) ਹੋ ਗਏ ਹਨ ਵਾਲਾ ਇਹ ਹਾਦਸਾ ਪੂਰਬੀ ਰੇਲਵੇ ਦੇ ਸੀਲਦਾਹ ਡਿਵੀਜ਼ਨ ਦੇ ਅਧੀਨ ਮੁਰਸ਼ਿਦਾਬਾਦ ਦੇ ਬਹਿਰਾਮਪੁਰ ਥਾਣਾ ਖੇਤਰ ਵਿੱਚ ਕਰਨਸੁਬਰਨਾ ਅਤੇ ਗੋਬਿੰਦਪੁਰ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ ਲੈਵਲ ਕਰਾਸਿੰਗ `ਤੇ ਹੋਇਆ ।

ਕਿਵੇਂ ਵਾਪਰਿਆ ਹਾਦਸਾ

ਪ੍ਰਤੱਖਦਰਸ਼ੀਆਂ ਮੁਤਾਬਕ ਇੱਕ ਪ੍ਰਾਈਵੇਟ ਸਕੂਲ ਦੀ ਗੱਡੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਇਸ ਦੌਰਾਨ ਰੇਲਵੇ ਫਾਟਕ (Railway gate) ਖੁੱਲ੍ਹਾ ਹੋਣ ਕਾਰਨ ਉਹ ਲੈਵਲ ਕਰਾਸਿੰਗ ਪਾਰ ਕਰਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਨਿੰਮੀਟਾ-ਕਟੋਆ ਪੈਸੰਜਰ ਗੱਡੀ ਨਾਲ ਟਕਰਾ ਗਿਆ । ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਉਡ ਗਏ । ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਡਰਾਈਵਰ ਸਮੇਤ ਅੱਠ ਲੋਕ ਸਵਾਰ ਸਨ ।

ਕੀ ਦੋਸ਼ ਲਗਾਇਆ ਸਥਾਨਕ ਲੋਕਾਂ ਨੇ

ਸਥਾਨਕ ਲੋਕਾਂ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਪਹਿਲਾਂ ਰੇਲਵੇ ਫਾਟਕ ਉਦੋਂ ਤੱਕ ਬੰਦ ਕਰ ਦਿੱਤਾ ਜਾਂਦਾ ਸੀ ਜਦੋਂ ਤੱਕ ਅੱਪ ਲਾਈਨ ਰੇਲਗੱਡੀ ਨਹੀਂ ਲੰਘ ਜਾਂਦੀ ਸੀ । ਇਸ ਤੋਂ ਬਾਅਦ ਫਾਟਕ ਖੋਲ੍ਹਿਆ ਗਿਆ ਪਰ ਦੂਜੀ ਲਾਈਨ ਤੋਂ ਰੇਲ ਗੱਡੀ ਆਉਣ ਦੇ ਬਾਵਜੂਦ ਫਾਟਕ ਖੁੱਲ੍ਹਾ ਰਹਿਣ ਕਾਰਨ ਇਹ ਹਾਦਸਾ ਵਾਪਰਿਆ । ਘਟਨਾ ਤੋਂ ਬਾਅਦ ਰੇਲਵੇ ਦੇ ਗੇਟਮੈਨ ਦੀ ਭੂਮਿਕਾ `ਤੇ ਸਵਾਲ ਉੱਠ ਰਹੇ ਹਨ । ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਗੱਡੀ ਵਿੱਚ ਫਸੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ । ਸਾਰੇ ਜ਼ਖਮੀਆਂ ਨੂੰ ਪਹਿਲਾਂ ਕਰਨਸੁਬਰਨਾ ਬਲਾਕ ਹਸਪਤਾਲ ਲਿਜਾਇਆ ਗਿਆ ।

ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

ਗੰਭੀਰ ਰੂਪ ਵਿਚ ਜ਼ਖਮੀ ਵਿਦਿਆਰਥੀਆਂ ਨੂੰ ਬਾਅਦ ਵਿਚ ਮੁਰਸਿ਼ਦਾਬਾਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਰੇਲਵੇ ਅਧਿਕਾਰੀ ਮੌਕੇ `ਤੇ ਪਹੁੰਚ ਗਏ । ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਕਾਰਨ ਇਲਾਕੇ `ਚ ਸੋਗ ਅਤੇ ਸਹਿਮ ਦਾ ਮਾਹੌਲ ਹੈ ।

Advertisement