ਸਰਕਾਰੀ ਆਈ. ਟੀ. ਆਈ. ਮੂਣਕ ਵਿਖੇ ਪਲੇਸਮੈਂਟ ਕੈਂਪ 11 ਨਵੰਬਰ ਨੂੰ

Nov 7, 2025 | Latest News, PUNJAB

ਸੰਗਰੂਰ, 7 ਨਵੰਬਰ 2025 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (District Employment and Business Bureau) (ਸੰਗਰੂਰ) ਵੱਲੋਂ ਵਰਧਮਾਨ ਸਪਿੰਨਿੰਗ ਐਂਡ ਜਨਰਲ ਮਿਲਜ਼, ਸ਼ੇਅਰ ਇੰਡੀਆ, ਸਕਾਈ ਇੰਟਰਨੈਸ਼ਨਲ, ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਮੁਥੂਟ ਮਾਈਕਰੋਫਿਨ ਲਿਮਿਟਡ ਕੰਪਨੀਆਂ ਨਾਲ ਤਾਲਮੇਲ ਕਰਕੇ ਮਿਤੀ 11 ਨਵੰਬਰ ਦਿਨ ਮੰਗਲਵਾਰ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਸਰਕਾਰੀ ਆਈ. ਟੀ. ਆਈ, ਮੂਣਕ ਵਿਖੇ ਇੱਕ ਪਲੇਸਮੈਂਟ ਕੈਂਪ (Placement camp) ਲਗਾਇਆ ਜਾ ਰਿਹਾ ਹੈ ।

ਕੰਪਨੀ ਵਲੋਂ ਲਈ ਜਾਵੇਗੀ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ

ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ (District Employment Generation Skill Development and Training Officer) ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪਨੀ ਵੱਲੋਂ ਫੀਲਡ ਅਫਸਰ, ਬਰਾਂਚ ਮੈਨੇਜਰ, ਬਿਜ਼ਨਸ ਐਗਜੀਕੀਊਟਿਵ, ਮਸ਼ੀਨ ਉਪਰੇਟਰ-ਅਪਰੈਂਟਸ, ਵੈਲਨੈੱਸ ਅਡਵਾਈਜ਼ਰ, ਟ੍ਰੇਨਰ, ਟੀ. ਐੱਲ., (ਲੜਕੇ ਅਤੇ ਲੜਕੀਆਂ ਦੋਵੇਂ) ਦੀ ਅਸਾਮੀਆਂ ਲਈ ਇੰਟਰਵਿਊ (Interview for vacancies) ਲਈ ਜਾਵੇਗੀ । ਜਿਸ ਲਈ ਪ੍ਰਾਰਥੀ ਦੀ ਵਿਦਿੱਅਕ ਯੋਗਤਾ 8ਵੀਂ ਤੋਂ ਗਰੈਜੂਏਸ਼ਨ ਪਾਸ ਅਤੇ ਆਈ. ਟੀ. ਆਈ. ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਪ੍ਰਾਰਥੀ ਦੀ ਉਮਰ 18 ਤੋਂ 45 ਸਾਲ ਤੱਕ ਹੋਣੀ ਚਾਹੀਦੀ ਹੈ । ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ । ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ. ਏ. ਅਤੇ ਡੀ. ਏ. ਦੇਣ ਯੋਗ ਨਹੀਂ ਹੋਵੇਗਾ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ ।