ਜੀ. ਐਸ. ਟੀ. ਵਿਭਾਗ ਨੇ ਮਜ਼ਦੂਰ ਨੂੰ 35 ਕਰੋੜ ਦਾ ਨੋਟਿਸ ਭੇਜ ਕੀਤਾ ਹੈਰਾਨ

Nov 15, 2025 | Breaking, Latest News, PUNJAB

ਮੋਗਾ, 15 ਨਵੰਬਰ 2025 : ਪੰਜਾਬ ਦੇ ਜਿ਼ਲਾ ਮੋਗਾ (Moga) ਦੇ ਵਸਨੀਕ ਅਜਮੇਰ ਸਿੰਘ ਨਾਮੀ ਵਿਅਕਤੀ ਜੋ ਕਿ ਪੇਸ਼ੇ ਤੋਂ ਮਜ਼ਦੂਰ ਹੈ ਨੂੰ ਜੀ. ਐਸ. ਟੀ. ਵਿਭਾਗ ਲੁਧਿਆਣਾ ਵਲੋਂ 35 ਕਰੋੜ ਰੁਪਏ ਦਾ ਨੋਟਿਸ ਭੇਜਿਆ ਗਿਆ ਤਾਂ ਅਜਮੇਰ ਸਿੰਘ ਹੈਰਾਨ ਹੀ ਨਹੀਂ ਬਲਕਿ ਪ੍ਰੇਸ਼ਾਨ ਵੀ ਹੋ ਗਿਆ ।

ਅਜਮੇਰ ਨੂੰ ਪਹਿਲਾਂ ਵੀ ਮਿਲ ਚੁੱਕਿਐ 21 ਲੱਖ ਦਾ ਨੋਟਿਸ

35 ਕਰੋੜ ਰੁਪਏ (Rs 35 crore) ਜਮ੍ਹਾ ਕਰਵਾਉਣ ਦਾ ਨੋਟਿਸ ਮਿਲਣ ਤੇ ਜੀ. ਐਸ. ਟੀ. ਵਿਭਾਗ (G. S. T. Department) ਕੋਲੋਂ ਸਪੱਸ਼ਟੀਕਰਨ ਮੰਗਣ ਤੇ ਅਜਮੇਰ ਸਿੰਘ ਨੂੰ ਪਤਾ ਲੱਗਿਆ ਕਿ ਕਿਸੇ ਵਿਅਕਤੀ ਨੇ ਉਸਦੇ ਆਧਾਰ ਕਾਰਡ ਤੇ ਪੈਨ ਕਾਰਡ ਦਾ ਗਲਤ ਇਸਤੇਮਾਲ ਕਰਦਿਆਂ ਉਸਦੇ ਨਾਮ ਤੇ ਕੰਪਨੀ ਰਜਿਸਟਰਡ (Company registered) ਕਰਵਾ ਕੇ ਧੋਖਾਧੜੀ ਕੀਤੀ ਹੈ, ਜਿਸ ਕਾਰਨ ਹੀ ਉਸਨੂੰ ਜੀ. ਐਸ. ਟੀ. ਵਿਭਾਗ ਵਲੋਂ ਕਰੋੜਾਂ ਰੁਪਏ ਦਾ ਬਕਾਇਆ ਟੈਕਸ ਜਮ੍ਹਾ ਕਰਵਾਉਣ ਲਈ ਵਾਰ-ਵਾਰ ਨੋਟਿਸ ਭੇਜਿਆ ਜਾ ਰਿਹਾ ਸੀ । ਦੱਸਣਯੋਗ ਹੈ ਕਿ ਇਸ ਕਾਰਨ ਹੀ 2022 ਵਿਚ ਵੀ 21 ਲੱਖ ਦਾ ਨੋਟਿਸ ਭੇਜਿਆ ਗਿਆ ਸੀ।

ਅਜਮੇਰ ਨੇ ਕਰਵਾ ਦਿੱਤੀ ਹੈ ਪੁਲਸ ਵਿਚ ਸਿ਼ਕਾਇਤ ਦਰਜ

ਮੋਗਾ ਦੇ ਬਹਾਣਾ ਚੌਂਕ ਦੇ ਵਸਨੀਕ ਅਜਮੇਰ ਸਿੰਘ (Ajmer Singh) ਨੇ ਉਸਦੇ ਆਧਾਰ ਕਾਰਡ ਤੇ ਪੈਨ ਕਾਰਡ ਦਾ ਇਸਤੇਮਾਲ ਕਰਕੇ ਉਸਦੇ ਨਾਮ ਹੇਠ ਕੰਪਨੀ ਰਜਿਸਟਰਡ ਕਰਕੇ ਲੱਖਾਂ-ਕਰੋੜਾਂ ਦਾ ਲੈਣ ਦੇਣ ਕਰਨ ਤੇ ਇਨਸਾਫ ਦੀ ਮੰਗ ਲੈ ਕੇ ਪੁਲਸ ਥਾਣੇ ਵਿਚ ਸਿ਼ਕਾਇਤ (Complaint at the police station) ਦਰਜ ਕਰਵਾ ਦਿੱਤੀ ਹੈ । ਅਜਮੇਰ ਸਿੰਘ ਦੇ ਦੱਸਣ ਅਨੁਸਾਰ ਕੋੋਰੋਨਾ ਕਾਲ ਵਿਚ ਉਸ ਵਲੋਂ ਰਾਸ਼ਨ ਪ੍ਰਾਪਤ ਕਰਨ ਲਈ ਇਕ ਸੰਸਥਾ ਨੂੰ ਆਧਾਰ ਕਾਰਡ ਦਿੱਤਾ ਗਿਆ ਸੀ, ਜਿਸਦੇ ਚਲਦਿਆਂ ਹੋ ਸਕਦੈ ਹੈ ਕਿ ਉਸ ਸਮੇਂ ਉਸਦੀ ਜਾਣਕਾਰੀ ਦੀ ਦੁਰਵਰਤੋਂ ਕੀਤੀ ਗਈ ਹੋਵੇ । ਅਜਮੇਰ ਸਿੰਘ ਨੇ ਇਕ ਹੋਰ ਅਹਿਮ ਖੁਲਾਸਾ ਕੀਤਾ ਕਿ ਉਸ ਕੋਲ ਸਿਰਫ਼ ਆਧਾਰ ਕਾਰਡ ਹੈ ਤੇ ਪੈਨ ਕਾਰਡ ਹੈ ਹੀ ਨਹੀਂ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਤੋਂ ਬਾਅਦ ਹੁਣ ਦੇਖਣਾ ਹੈ ਕਿ ਪੁਲਸ ਆਖਰ ਕੀ ਕਾਰਵਾਈ ਕਰਦੀ ਹੈ ।