ਕਾਰ ਸਵਾਰ ਪੁਲਸ ਮੁਲਾਜਮ ਨੇ ਕੁੜੀ ਨੂੰ ਦਰੜ ਕੇ ਉਤਾਰਿਆ ਮੌਤ ਦੇ ਘਾਟ

ਅੰਬਾਲਾ, 12 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਵਿਖੇ ਇਕ ਪੁਲਸ ਮੁਲਾਜਮ ਕਾਰ ਚਾਲਕ (Car driver) ਵਲੋਂ ਇਕ ਲੜਕੀ ਨੂੰ ਦਰੜ (The girl is beaten) ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹੈ ਇਹ ਕੁੜੀ

ਮਿਲੀ ਜਾਣਕਾਰੀ ਮੁਤਾਬਕ ਜੋ ਕਾਰ ਚਾਲਕ ਪੁਲਸ ਮੁਲਾਜਮ ਨੇ 22 ਸਾਲਾ ਲੜਕੀ ਨੂੰ ਅੰਬਾਲਾ (Ambala) ਵਿਚ ਕਾਰ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਵਾਲੀ ਲੜਕੀ ਦਾ ਨਾਮ ਨਿਕਿਤਾ (Nikita) ਦੱਸਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਲੋਕਾਂ ਵਲੋਂ ਕਾਰ ਨਾਲ ਕੁਚਲਣ ਵਾਲੇ ਵਿਅਕਤੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਹੈ ।

ਕਿਵੇਂ ਵਾਪਰਿਆ ਹਾਦਸਾ

ਪ੍ਰਾਪਤ ਜਾਣਕਾਰੀ ਮੁਤਾਬਕ ਕਾਰ ਸਵਾਰ ਪੁਲਸ ਮੁਲਾਜਮ ਦੱਸੇ ਜਾ ਰਹੇ ਵਿਅਕਤੀ ਨੇ ਪਹਿਲਾਂ ਈ-ਰਿਕਸ਼ਾ ਨੂੰ ਟੱਕਰ ਮਾਰੀ, ਜਿਸ ਵਿਚ ਬੈਠੀ ਨਿਕਿਤਾ ਜਦੋਂ ਹੇਠਾਂ ਡਿੱਗ ਪਈ ਤਾਂ ਕਾਰ ਸਵਾਰ ਚਾਲਕ ਨੇ ਕਾਰ ਰੋਕਣ ਦੀ ਥਾਂ ਲੜਕੀ ਤੇ ਹੀ ਗੱਡੀ ਚੜ੍ਹਾ ਦਿੱਤੀ । ਜਿਸ ਕਾਰਨ ਬਹੁਤ ਹੀ ਜਿ਼ਆਦਾ ਜ਼ਖ਼ਮੀ (Injured) ਹੋ ਗਈ, ਜਿਸਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ (Dead) ਐਲਾਨ ਦਿੱਤਾ ਗਿਆ । ਨਿਕਿਤਾ ਅੰਬਾਲਾ ਵਿੱਚ ਰਹਿੰਦੀ ਸੀ ।