ਪਟਿਆਲਾ, 13 ਫਰਵਰੀ 2026 : ਭਾਰਤੀ ਜਨਤਾ ਪਾਰਟੀ ਦੇ ਪਟਿਆਲਾ ਤੋ ਸੀਨੀਅਰ ਨੇਤਾ ਅਨਿਲ ਮੰਗਲਾ (Anil Mangla) ਦੀ ਲਾਸ਼ ਅੱਜ ਭਾਖੜਾ ਨਹਿਰ ਤੋਂ ਬਰਾਮਦ ਹੋ ਗਈ ਹੈ ।
ਕਿੰਨੇ ਦਿਨਾਂ ਤੋਂ ਸੀ ਲਾਪਤਾ
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਤੋਂ ਭਾਜਪਾ ਆਗੂ (BJP leader) ਅਨਿਲ ਮੰਗਲਾ ਜਿਨ੍ਹਾਂ ਦੀ ਲਾਸ਼ (Corpse) ਅੱਜ ਪਟਿਆਲਾ-ਸਮਾਣਾ ਰੋਡ ਤੇ ਪਿੰਡ ਧਨੇਠਾ ਨੇੜੇ ਪੈਂਦੀ ਭਾਖੜਾ ਨਹਿਰ (Bhakra Canal) ਵਿਚੋਂ ਬਰਾਮਦ ਹੋਈ ਹੈ ਦੀ ਭਾਲ ਕਾਫੀ ਦਿਨਾਂ ਤੋਂ ਲਾਪਤਾ ਹੋਣ ਦੇ ਚਲਦਿਆਂ ਕੀਤੀ ਜਾ ਰਹੀ ਸੀ । ਜਾਣਕਾਰੀ ਦੋ ਤੋਂ ਤਿੰਨ ਦਿਨ ਪਹਿਲਾਂ ਉਨ੍ਹਾਂ ਦਾ ਸਕੂਟਰ, ਜੈਕੇਟ ਅਤੇ ਜੁੱਤੇ ਪਟਿਆਲਾ ਦੀ ਭਾਖੜਾ ਨਹਿਰ ਨੇੇੜੇ ਤੋਂ ਮਿਲੇ ਸਨ, ਜਿਸ ਤੋਂ ਬਾਅਦ ਸ਼ੱਕ ਡੂੰਘਾ ਹੁੰਦਾ ਜਾ ਰਿਹਾ ਸੀ ਕਿ ਭਾਖੜਾ ਵਿਚ ਹੀ ਛਾਲ ਮਾਰੀ ਗਈ ਹੈ । ਪਰ ਅੱਜ ਲਾਸ਼ ਮਿਲਣ ਤੇ ਸ਼ੱਕ ਯਕੀਨ ਵਿਚ ਬਦਲ ਗਿਆ ।
ਵੱਖ-ਵੱਖ ਥਾਵਾਂ ਤੇ ਅਨਿਲ ਮੰਗਲਾ ਦੀ ਲਾਸ਼ ਮਿਲਣ ਨਾਲ ਆਇਆ ਦੁੱਖ ਸਾਹਮਣੇ
ਅਨਿਲ ਮੰਗਲਾ ਜੋ ਕਿ ਭਾਜਪਾ ਦੇ ਆਗੂ ਹੀ ਨਹੀਂ ਸਨ ਬਲਕਿ ਪਟਿਆਲਾ ਦੇ ਇਕ ਮਿਲਣਸਾਰ ਵਿਅਕਤੀ ਵੀ ਸਨ ਦੀ ਇਸ ਤਰ੍ਹਾਂ ਹੋਈ ਦਰਦਨਾਕ ਮੌਤ ਦੇ ਚਲਦਿਆਂ ਸਿਰਫ਼ ਘਰ ਜਾਂ ਰਿਸ਼ਤੇਦਾਰਾਂ ਵਿਚ ਹੀ ਨਹੀਂ ਬਲਕਿ ਪਾਰਟੀ ਅਤੇ ਹੋਰ ਵੱਖ-ਵੱਖ ਥਾਵਾਂ ਤੇ ਵਿਅਕਤੀਆਂ ਵਿਚ ਵੀ ਦੁੱਖ ਪਾਇਆ ਗਿਆ ਹੈ ।


