Patiala Help Club Logo

ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦਾ ਕੀਤਾ ਸੰਸਕਾਰ

ਯਮੁਨਾਨਗਰ, 13 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਦੇ ਵਸਨੀਕ ਨੌਜਵਾਨ ਜਿਸਦੀ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਦਾ ਬੀਤੇ ਦਿਨੀਂ ਸੰਸਕਾਰ (Funeral) ਕੀਤਾ ਗਿਆ ਹੈ ।

ਕਦੋਂ ਹੋਈ ਸੀ ਨੌਜਵਾਨ ਦੀ ਕੈਨੇਡਾ ਵਿਖੇ ਮੌਤ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਯਮੁਨਾਨਗਰ (Yamunanagar) ਦਾ 24 ਸਾਲਾ ਵਸਨੀਕ ਨੌਜਵਾਨ ਜੋ ਕਿ 26 ਫਰਵਰੀ ਨੂੰ ਇਕ ਸੜਕ ਹਾਦਸੇ ਵਿਚ ਕੈਨੇਡਾ ਵਿਖੇ ਮੌਤ ਦੇ ਘਾਟ ਉਤਰ ਗਿਆ ਸੀ ਦਾ ਸੰਸਕਾਰ ਬੀਤੇ ਦਿਨੀਂ ਯਮੁਨਾਨਗਰ ਵਿਖੇ ਕੈਨੇਡਾ ਤੋਂ ਲਾਸ਼ ਪਹੁੰਚਣ ਤੋਂ ਬਾਅਦ ਕਰ ਦਿੱਤਾ ਗਿਆ । ਦੱਸਣਯੋਗ ਹੈ ਕਿ ਊਧਮਪ੍ਰੀਤ (Udhampreet) ਜਿਸਦਾ ਬੀਤੇ ਦਿਨੀਂ ਸੰਸਕਾਰ ਕੀਤਾ ਗਿਆ ਦੇ ਪਿਤਾ ਫੋਟੋਗ੍ਰਾਫਰ ਗੁਰਵਿੰਦਰ ਸਿੰਘ ਹਨ ਤੇ ਊਧਮਪ੍ਰੀਤ ਸਿੰਘ ਸਾਲ-2021 ਵਿੱਚ ਸਟੱਡੀ ਵੀਜ਼ਾ `ਤੇ ਕੈਨੇਡਾ ਗਿਆ ਸੀ ਅਤੇ ਇਸ ਸਮੇਂ ਬਰੈਂਪਟਨ ਵਿੱਚ ਰਹਿ ਰਿਹਾ ਸੀ, ਪੜ੍ਹਾਈ ਅਤੇ ਕੰਮ ਕਰ ਰਿਹਾ ਸੀ ।

ਕਿਵੇਂ ਵਾਪਰਿਆ ਸੀ ਹਾਦਸਾ

ਪਰਿਵਾਰਕ ਮੈਂਬਰਾਂ ਦੇ ਅਨੁਸਾਰ ਊਧਮਪ੍ਰੀਤ ਸਿੰਘ ਦੋ ਦਿਨਾਂ ਦੀ ਛੁੱਟੀ ਮਿਲਣ ਤੋਂ ਬਾਅਦ ਆਪਣੇ ਇੱਕ ਦੋਸਤ ਨਾਲ ਟੋਰਾਂਟੋ ਜਾ ਰਿਹਾ ਸੀ ਕਿ ਦੁਪਹਿਰ 2 :30 ਵਜੇ ਦੇ ਕਰੀਬ ਟੋਰਾਂਟੋ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਉਨ੍ਹਾਂ ਦੀ ਕਾਰ ਨਾਲ ਟਕਰਾ ਗਿਆ । ਹਾਦਸੇ ਵਿੱਚ ਊਧਮਪ੍ਰੀਤ ਸਿੰਘ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ । ਊਧਮਪ੍ਰੀਤ ਸਿੰਘ ਦੇ ਰਿਸ਼ਤੇਦਾਰ ਗੋਬਿੰਦ ਸਿੰਘ ਭਾਟੀਆ ਨੇ ਦੱਸਿਆ ਕਿ ਊਧਮਪ੍ਰੀਤ ਸਿੰਘ ਨੂੰ 2021 ਵਿੱਚ ਵਿਦੇਸ਼ ਭੇਜਿਆ ਗਿਆ ਸੀ । ਜਿਵੇਂ ਹੀ ਪਰਿਵਾਰ ਨੂੰ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ, ਘਰ ਵਿੱਚ ਹਫੜਾ-ਦਫੜੀ ਮਚ ਗਈ ।

Advertisement