ਹਰਿਆਣਾ ਪੁਲਸ ਵਿਚ ਕਾਂਸਟੇਬਲਾਂ ਦੀ ਭਰਤੀ ਲਈ ਅਰਜ਼ੀਆਂ ਦੀ ਕੀਤੀ ਮੰਗ

ਹਰਿਆਣਾ, 18 ਮਾਰਚ 2026 : ਹਰਿਆਣਾ (Haryana) ਸੂਬੇ ਦੇ ਸਟਾਫ ਸਿਲੈਕਸ਼ਨ ਕਮਿਸ਼ਨ ਵਿਭਾਗ ਵਲੋਂ ਕਾਂਸਟੇਬਲਾਂ ਦੀ ਭਰਤੀ (Recruitment of constables) ਲਈ ਇਕ ਵਾਰ ਫਿਰ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ।

ਕਿੰਨੇ ਕਾਂਸਟੇਬਲਾਂ ਦੀ ਕੀਤੀ ਜਾਣੀ ਹੈ ਭਰਤੀ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (Haryana Staff Selection Commission) ਵਲੋਂ ਜੋ ਹਰਿਆਣਾ ਪੁਲਸ ਵਿਚ ਕਾਂਸਟੇਬਲਾਂ ਦੀ ਭਰਤੀ ਲਈ ਇਕ ਵਾਰ ਫਿਰ ਤੋਂ ਅਰਜ਼ੀਆਂ ਦੀ ਮੰਗ (Request for applications) ਕੀਤੀ ਗਈ ਹੈ ਦੇ ਚਲਦਿਆਂ 5500 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਣੀ ਹੈ। ਇਥੇ ਹੀ ਬਸ ਨਹੀਂ ਇਕ ਵਾਰ ਫਿਰ ਮੌਕਾ ਦੇਣ ਤੋਂ ਇਲਾਵਾ ਉਮਰ ਸੀਮਾ ਵਿਚ ਤਿੰਨ ਸਾਲਾਂ ਦੀ ਛੋਟ ਦਿੱਤੀ ਗਈ ਹੈ ।

ਕਦੋਂ ਤੱਕ ਕਰ ਸਕਦੇ ਹਨ ਅਪਲਾਈ

ਹਰਿਆਣਾ ਪੁਲਸ ਵਿਚ ਕਾਂਸਟੇਬਲਾਂ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਆਨ ਲਾਈਨ ਅਰਜ਼ੀਆਂ ਦੇਣ ਲਈ 19 ਮਾਰਚ 2026 ਦਾ ਸਮਾਂ ਵੀ ਪ੍ਰਦਾਨ ਕੀਤਾ ਗਿਆ ਹੈ । ਇਹ ਸਮਾਂ ਮਿਲਣ ਨਾਲ ਜੋ ਨੌਜਵਾਨ ਪਹਿਲਾਂ ਰਹਿ ਗਏ ਸਨ ਵੀ ਆਪਣੀ ਅਰਜ਼ੀ ਦੇ ਸਕਣਗੇ ਤੇ ਭਰਤੀ ਹੋਣ ਦਾ ਮੌਕਾ ਪ੍ਰਾਪਤ ਕਰ ਸਕਣਗੇ ।