ਪਟਿਆਲਾ, 6 ਅਪ੍ਰੈਲ 2026 : ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੂੰ ਅੱਜ ਜਿਲਾ ਕੋਰਟ ਕੰਪਲੈਕਸ ਵਿਖੇ ਕੋਰਟ ਵਿਚ ਪੇਸ਼ ਕੀਤੇ ਜਾਣ ਦਾ ਸਮਾਚਾਰ ਹੈ ।
ਕਿੰਨੇ ਦਿਨ ਦਾ ਰਿਮਾਂਡ ਦਿੱਤਾ ਗਿਆ ਕੋਰਟ ਵਲੋਂ
ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅੱਜ ਪਟਿਆਲਾ ਦੀ ਅਦਾਲਤ (Court) ‘ਚ ਪੇਸ਼ ਕੀਤਾ ਗਿਆ । ਇਸ ਦੌਰਾਨ ਅਦਾਲਤ ਨੇ ਵਿਧਾਇਕ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ (Judicial custody) ‘ਚ ਭੇਜ ਦਿੱਤਾ ਹੈ । ਵਿਧਾਇਕ ਪਠਾਣਮਾਜਰਾ ‘ਤੇ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀਆਂ ਦੇਣ ਵਰਗੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ ।
ਪਟਿਆਲਾ ਪੁਲਸ ਨੇ ਕੀਤਾ ਸੀ ਪਠਾਣਮਾਜਰਾ ਨੂੰ ਗਵਾਲੀਅਰ ਤੋਂ ਕਾਬੂ
ਜਿਕਰਯੋਗ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਪੁੱਛਗਿੱਛ ਲਈ ਪੁਲਿਸ ਰਿਮਾਂਡ ‘ਤੇ ਰੱਖਿਆ ਗਿਆ ਸੀ । ਅਦਾਲਤੀ ਪ੍ਰਕਿਰਿਆ ਦੌਰਾਨ ਵਿਧਾਇਕ ਦਾ ਰਿਮਾਂਡ ਵਾਰ-ਵਾਰ ਵਧਾਇਆ ਗਿਆ ਸੀ ਪਹਿਲੇ ਗੇੜ ‘ਚ 4 ਦਿਨਾਂ ਦਾ ਪੁਲਿਸ ਰਿਮਾਂਡ ਅਤੇ ਦੂਜੀ ਵਾਰ ਪੇਸ਼ੀ ਦੌਰਾਨ 7 ਦਿਨਾਂ ਅਤੇ ਤੀਜੀ ਵਾਰ 1 ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਸੀ ।










