ਹਰਿਆਣਾ (ਯਮੁਨਾਨਗਰ), 9 ਅਪ੍ਰੈਲ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਦੇ ਇਕ ਪਿੰਡ ਦੀ ਵਸਨੀਕ ਨਾਬਾਲਗ ਲੜਕੀ (Minor girl) ਨਾਲ ਟਰੱਕ ਡਰਾਈਵਰ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਛਛਰੌਲੀ ਥਾਣਾ ਖੇਤਰ ਦੇ ਇੱਕ ਪਿੰਡ ਤੋਂ ਸਾਢੇ 13 ਸਾਲਾ ਕਿਸ਼ੋਰੀ ਨੂੰ ਇੱਕ ਟਰੱਕ ਡਰਾਈਵਰ (Truck driver) ਜੋ ਕਿ ਵਰਗਲਾ ਕੇ ਆਪਣੇ ਲੈ ਗਿਆ ਸੀ ਨੇ ਲੜਕੀ ਨਾਲ ਜਬਰ-ਜਨਾਹ (Rape) ਕੀਤਾ ਗਿਆ ਹੈ । ਲੜਕੀ ਦੇ ਪਰਿਵਾਰਕ ਮੈਂਬਰ ਘੱਟੋ-ਘੱਟ ਦੋ ਦਿਨਾਂ ਤੱਕ ਆਪਣੇ ਪੱਧਰ ਤੇ ਲੜਕੀ ਦੀ ਭਾਲ ਕਰਦੇ ਰਹੇ ਪਰ ਕੋੋਈ ਥਹੁ ਪਤਾ ਨਾ ਲੱਗਣ ‘ਤੇ ਰਿਸ਼ਤੇਦਾਰ ਦੇ ਫੋਨ ਆਉਣ ‘ਤੇ ਪਤਾ ਲੱਗਿਆ ਕਿ ਲੜਕੀ ਕਰਨਾਲ ਬਸ ਸਟੈਂਡ ਤੇ ਹੈ ।
ਕੀ ਜਾਣਕਾਰੀ ਦਿੱਤੀ ਲੜਕੀ ਦੀ ਮਾਂ ਨੇ
ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਸ਼ਤੇਦਾਰ ਦੇ ਫੋਨ ਤੇ ਜਦੋਂ ਲੜਕੀ ਦੇ ਪਿਤਾ ਸ਼ਰਾਫਤ ਕਰਨਾਲ ਬੱਸ ਅੱਡੇ ਤੋਂ ਲੜਕੀ ਨੂੰ ਲੈ ਕੇ ਵਾਪਸ ਆਏ ਤਾਂ ਲੜਕੀ ਨਾਲ ਕੀਤੀ ਗਈ ਗੱਲਬਾਤ ਤੋਂ ਪਤਾ ਲੱਗਿਆ ਕਿ ਕੌਣ ਉਸਨੂੰ ਕਿਥੇ ਲੈ ਗਿਆ ਸੀ ਤੇ ਉਸਨੇ ਲੜਕੀ ਨਾਲ ਕੀ ਕੀਤਾ । ਲੜਕੀ ਦੇ ਦੱਸਣ ਮੁਤਾਬਕ ਟਰੱਕ ਡਰਾਈਵਰ ਦਾ ਨਾਮ ਸ਼ਾਰਿਕ ਹੈ ਤੇ ਉਹ ਉਤਰ ਪ੍ਰਦੇਸ਼ ਦੇ ਜਿਲਾ ਸ਼ਾਮਲੀ ਦੇ ਪਿੰਡ ਅੰਬੇਹਟਾ ਮਜਨੂੰ ਦਾ ਵਸਨੀਕ ਹੈ ।
ਪੁਲਸ ਨੇ ਡਰਾਈਵਰ ਵਿਰੁੱਧ ਕਰ ਲਿਆ ਹੈ ਕੇਸ ਦਰਜ
ਨਾਬਾਲਗ ਲੜਕੀ ਨਾਲ ਡਰਾਈਵਰ ਵਲੋਂ ਕੀਤੇ ਵਰਗਲਾ ਕੇ ਲਿਜਾਉਣ ਤੋਂ ਬਾਅਦ ਕੀਤੇ ਗਏ ਜਬਰ ਜਨਾਹ ਦੀ ਸਿਕਾਇਤ ਮਿਲਣ ਛਛਰੋਲੀ ਥਾਣਾ ਖੇਤਰ ਦੀ ਪੁਲਸ ਵਲੋਂ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਸਿ਼ਕਾਇਤ ਵਿਚ ਦੱਸਿਆ ਗਿਆ ਕਿ ਉਨ੍ਹਾਂ ਦੇ ਘਰ ਦੇ ਕੋਲ ਇਕ ਢਾਬਾ ਬਣਿਆਂ ਹੋਇਆ ਹੈ, ਜਿਥੇ ਖਾਣਾ ਖਾਣ ਲਈ ਅਕਸਰ ਹੀ ਟਰੱਕ ਡਰਾਈਵਰ ਆਉਂਦੇ ਰਹਿੰਦੇ ਹਨ ਤੇ ਗੱਡੀਆਂ ਰੋਕਦੇ ਹਨ ।










