ਪਟਿਆਲਾ, 21 ਅਪ੍ਰੈਲ 2026 : ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੇ ਬੀਤੇ ਦਿਨੀਂ ਮਾਈਨਿੰਗ ਕੇਸ `ਚ ਵੀ ਪੁਲਸ ਕੋਲ ਸਰੰਡਰ ਕਰ ਦਿੱਤਾ ਹੈ ।
ਐਸ. ਪੀ. (ਇਨਵੈਸਟੀਗੇਸ਼ਨ) ਨੇ ਕੀ ਦੱਸਿਆ
ਹਰਮੀਤ ਸਿੰਘ ਪਠਾਣਮਾਜਰਾ ਦੇ ਸਰੰਡਰ ਕੀਤੇ ਜਾਣ ਸਬੰਧੀ ਕੋਰਟ `ਕੰਪਲੈਕਸ ਵਿਚ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਈਨਿੰਗ ਕੇਸ `ਚ ਪਠਾਣਮਾਜਰਾ ਖਿਲਾਫ 87/25 ਐੱਫ. ਆਈ. ਆਰ. ਦਰਜ ਹੈ । ਇਸ `ਚ ਅੱਜ ਪਠਾਣਮਾਜਰਾ ਨੇ ਸਰੰਡਰ (Surrender) ਕਰ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਪੁਲਸ ਨੇਂ ਇਸ ਮਾਮਲੇ `ਚ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਦੇ ਲਈ ਮੁੜ ਤੋਂ ਵਿਧਾਇਕ ਪਠਾਣਮਾਜਰਾ ਨੂੰ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅੱਗੇ ਜਾਂਚ ਕੀਤੀ ਜਾਵੇਗੀ ।
ਰੇਪ ਕੇਸ ਵਿਚ ਮਿਲਿਆ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ
ਉਨ੍ਹਾਂ ਦੱਸਿਆ ਕਿ ਅੱਜ ਪਠਾਣਮਾਜਰਾ ਨੂੰ ਥਾਣਾ ਸਿਵਲ ਲਾਈਨ `ਚ ਦਰਜ ਰੇਪ ਕੇਸ `ਚ ਪੇਸ਼ ਕੀਤਾ ਗਿਆ ਹੈ। ਇਸ `ਚ ਮਾਣਯੋਗ ਅਦਾਲਤ ਨੇ ਪਠਾਣਮਾਜਰਾ ਦੀ ਨਿਆਂਇਕ ਹਿਰਾਸਤ (Judicial custody) ਵਿਚ 14 ਦਿਨਾਂ ਦਾ ਵਾਧਾ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਪਠਾਣਮਾਜਰਾ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ ਅਦਾਲਤ `ਚ ਪੇਸ਼ ਕੀਤਾ ਗਿਆ ਅਤੇ ਪੇਸ਼ੀ ਤੋਂ ਬਾਅਦ ਮੁੜ ਤੋਂ ਸੰਗਰੂਰ ਜੈਲ ਭੇਜ ਦਿੱਤਾ ਗਿਆ ਹੈ ।










