ਅਦਾਲਤ ਨੇ ਪੋਕਸੋ ਐਕਟ ਮਾਮਲੇ ਵਿਚ ਮੁਲਜਮ ਨੂੰ ਸੁਣਾਈ 20 ਸਾਲ ਦੀ ਕੈਦ

ਹਰਿਆਣਾ, 18 ਮਈ 2026 : ਹਰਿਆਣਾ (Haryana) ਦੇ ਜਿਲਾ ਜੀਂਦ ਵਿਖੇ ਪੋਕਸੋ ਐਕਟ ਤਹਿਤ ਦਰਜ ਇਕ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਨੂੰ 20 ਸਾਲ ਦੀ ਕੈਦ ਦੀ ਸਜਾ ਤੇ ਜੁਰਮਾਨੇ (Punishment and fines) ਲਗਾਇਆ ਹੈ ।

ਕਦੋਂ ਦਾ ਹੈ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜੀਂਦ ਜਿਲ੍ਹੇ (Jind District) ਵਿੱਚ ਜੋ ਪੋਕਸੋ ਐਕਟ ਤਹਿਤ ਦਰਜ ਇੱਕ ਗੰਭੀਰ ਮਾਮਲੇ ਵਿੱਚ ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਮੁਲਜ਼ਮ ਨੂੰ 20 ਸਾਲ ਦੀ ਸਖ਼ਤ ਸਜ਼ਾ ਅਤੇ 55 ਹਜ਼ਾਰ ਜੁਰਮਾਨਾ ਲਗਾਇਆ ਹੈ ਇਹ ਮਾਮਲਾ ਉਚਾਨਾ ਹਲਕੇ ਦੇ ਇੱਕ ਪਿੰਡ ਨਾਲ ਜੁੜਿਆ ਹੋਇਆ ਹੈ, ਜਿੱਥੇ ਸਾਲ 2024 ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ-ਜਨਾਹ (Rape) ਦੀ ਘਟਨਾ ਸਾਹਮਣੇ ਆਈ ਸੀ ।

ਇਥੇ ਹੀ ਬਸ ਨਹੀਂ ਜੱਜ ਸਿਫਾ ਕਰਨ ਸਿੰਘ ਦੀ ਅਦਾਲਤ ਨੇ 16 ਅਪ੍ਰੈਲ 2026 ਨੂੰ ਇਹ ਫੈਸਲਾ ਸੁਣਾਇਆ । ਅਦਾਲਤ ਨੇ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਮੁਲਜ਼ਮ ਨੂੰ ਇੱਕ ਸਾਲ ਦੀ ਵਾਧੂ ਸਜ਼ਾ ਕੱਟਣ ਦਾ ਵੀ ਪ੍ਰਬੰਧ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਵੱਲੋਂ ਪੀੜਤ ਪਰਿਵਾਰ ਨੂੰ 4 ਲੱਖ ਦੀ ਆਰਥਿਕ ਸਹਾਇਤਾ ਦੇਣ ਦੇ ਹੁਕਮ ਵੀ ਦਿੱਤੇ ਗਏ ਹਨ ।

ਕੀ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਇਹ ਘਟਨਾ ਸਾਲ 2024 ਦੀ ਹੈ । ਦੁਪਹਿਰ ਵੇਲੇ ਨਾਬਾਲਗ ਲੜਕੀ ਘਰ ਦੇ ਨੇੜੇ ਇੱਕ ਦੁਕਾਨ ਤੋਂ ਧਾਗੇ ਦੀ ਰੀਲ ਲੈਣ ਗਈ ਸੀ । ਇਸੇ ਦੌਰਾਨ ਗੁਆਂਢ ਵਿੱਚ ਰਹਿਣ ਵਾਲੇ ਮੁਲਜ਼ਮ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਲੜਕੀ ਨੂੰ ਗਲੀ ਵਿੱਚੋਂ ਘਸੀਟ ਕੇ ਆਪਣੇ ਘਰ ਦੇ ਅੰਦਰ ਲੈ ਗਿਆ, ਉੱਥੇ ਮੁਲਜ਼ਮ ਨੇ ਉਸ ਨਾਲ ਗਲਤ ਹਰਕਤ (ਜਬਰ-ਜਨਾਹ) ਕੀਤੀ । ਘਟਨਾ ਤੋਂ ਬਾਅਦ ਪੀੜਤ ਦੀ ਮਾਂ ਨੇ ਮੁਲਜ਼ਮ ਖਿ਼ਲਾਫ਼ ਮਾਮਲਾ ਦਰਜ ਕਰਵਾਇਆ ਸੀ । ਪੁਲਿਸ ਨੇ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ।