ਪਟਿਆਲਾ, 11 ਜੂਨ 2026 : ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (Gyan Jyoti Education Society) ਵਲੋਂ ਵਾਤਾਵਰਣ ਸੁਧਾਰ ਖੇਤਰ ਵਿਚ ਕੰਮ ਕਰਨ ਵਾਲਿਆਂ ਦਾ ਸਨਮਾਨ (Honor) ਕੀਤਾ ਜਾਵੇਗਾ ।
ਕਿਹੜੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਤ
ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਜਿਸ ਵਲੋਂ ਵਾਤਾਵਰਣ ਸੰਭਾਲ ਦੀ ਲੜੀ ਨੂੰ ਜਾਰੀ ਰਖਦਿਆਂ ਸਾਂਝੇ ਯਤਨਾਂ ਨਾਲ ਜੋ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵਾਤਾਵਰਣ ਸੁਧਾਰ ਲਈ ਕੰਮ ਕਰ ਰਹੀਆ ਸੰਸਥਾਵਾਂ, ਮੁਹੱਲਾ ਕਮੇਟੀਆਂ, ਵਾਤਾਵਰਨ ਪ੍ਰੇਮੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਿਵੇਕਲਾ ਯਤਨ ਅਰੰਭਦਿਆਂ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਨੂੰ “ਗਰੀਨ ਪਟਿਆਲਾ ਐਵਾਰਡ” (Green Patiala Award) ਨਾਲ ਸਨਮਾਨਤ ਕੀਤਾ ਜਾਵੇਗਾ ।
ਕੀ ਜਾਣਕਾਰੀ ਦਿੱਤੀ ਡਾਕਟਰ ਸੁਮੀਤ ਨੇ
ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਅਤੇ ਸਿਹਤ ਵਿਭਾਗ ਪਟਿਆਲਾ ਵਲੋਂ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਉਪਰਾਲੇ ਤਹਿਤ ਪਟਿਆਲਾ ਸ਼ਹਿਰ ਦੀਆ ਵੱਖ-ਵੱਖ ਕਲੋਨੀਆਂ, ਹਾਊਸਿੰਗ ਸੋਸਾਇਟੀਆਂ, ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ, ਕਾਲੋਨਾਈਜ਼ਰਾਂ ਨੂੰ ਵੱਖ-ਵੱਖ ਪੱਖਾਂ ਤੋ ਵੱਖ-ਵੱਖ ਕਲੋਨੀਆਂ ਦਾ ਮੁਲਾਂਕਣ ਕਰ ਵਧੀਆ ਕੰਮ ਕਰਨ ਵਾਲਿਆ ਨੂੰ ਇਨਾਮ ਦੇ ਕੇ ਪ੍ਰੋਤਸਾਹਿਤ ਕੀਤਾ ਜਾਏਗਾ ।
ਕਿਹੜੇ ਕਿਹੜੇ ਪੱਖ ਹਨ ਸ਼ਾਮਲ
ਕਲੋਨੀ ਵਿੱਚ ਘਰਾਂ ਦੇ ਮੁਕਾਬਲੇ ਰੁੱਖਾ ਦੀ ਗਿਣਤੀ (5 ਫੁੱਟ ਤੋ ਉਪਰ), ਕਲੋਨੀ ਵਿੱਚ ਹਰਿਆਲੀ ਵਧਾਉਣ ਦੀਆਂ ਨਵੀਆਂ ਕੋਸ਼ਿਸਾਂ ਅਤੇ ਪਿਛਲੇ ਸਾਲ ਵਿੱਚ ਲਗਾਏ ਬੂਟਿਆਂ ਦੀ ਪ੍ਰਤੀਸ਼ਤ ਸਫਲਤਾ ਅਤੇ ਪਾਰਕ ਅਤੇ ਕਲੋਨੀ ਦੀ ਸਾਫ ਸਫਾਈ ਦੇ ਪੱਖ ਤੋਂ ਕਲੋਨੀ ਵਾਸੀਆਂ ਦੀ ਪਾਰਟੀਸਿਪੇਸ਼ਨ ਸ਼ਾਮਲ ਹਨ ।
ਸੁਸਾਇਟੀ ਦੇ ਯਤਨਾਂ ਨਾਲ ਵਧੇਗੀ ਪਟਿਆਲਵੀਆਂ ਵਿਚ ਵਾਤਾਵਰਣ ਸੰਭਾਲ ਪ੍ਰ਼ਤੀ ਭਾਗੀਦਰੀ
ਸਾਡੇ ਅਜਿਹੇ ਯਤਨਾ ਨਾਲ ਪਟਿਆਲਾ ਵਾਸੀਆਂ ਵਿੱਚ ਵਾਤਾਵਰਨ ਸੰਭਾਲ / ਸੁਧਾਰ ਆਪਣੇ ਇਲਾਕੇ / ਕਲੋਨੀ ਨੂੰ ਵਾਤਾਵਰਨ ਦੇ ਪੱਖ ਤੋਂ ਬਿਹਤਰ ਬਨਾਉਣ ਵਿੱਚ ਮੁਕਾਬਲੇ ਹੋਣ ਨਾਲ ਲਗਾਏ ਗਏ ਬੂਟਿਆਂ ਦੀ ਸੰਭਾਲ ਪ੍ਰਤੀ ਪਟਿਆਲਾ ਵਾਸੀਆਂ ਦੀ ਭਾਗੀਦਾਰੀ/ਪਬਲਿਕ ਪਾਰਟੀਸਿਪੇਸਨ ਵਧੇਗੀ ਅਤੇ ਇਹ ਸਿਰਫ ਸਰਕਾਰੀ ਜਾ ਗੈਰ ਸਰਕਾਰੀ ਸੰਸਥਾਵਾਂ ਵੱਲੋ ਰੁੱਖ ਲਗਾਉਣ ਦੀ ਗਤੀਵਿਧੀ ਦੀ ਬਜਾਏ ਕਾਲੋਨਾਈਜ਼ਰ ਜਾ ਵੈਲਫੇਅਰ ਐਸੋਸੀਏਸ਼ਨ ਵਲੋ ਆਪਣੇ ਇਲਾਕੇ ਦੀ ਸੰਭਾਲ ਦੀ ਪਹਿਲ ਕਦਮੀ ਦਾ ਸਰੋਤ ਬਣੇਗੀ ।
15 ਜੂਨ ਤੱਕ ਭੇਜਣ ਮੁਹੱਲਾ ਕਮੇਟੀਆਂ ਤੇ ਵੈਲਫੇਅਰ ਐਸੋਸੀਏਸ਼ਨਾਂ ਨੋਮੀਨੇਸ਼ਨ
ਇਸ ਉਪਰਾਲੇ ਵਿਚ ਭਾਗੀਦਾਰੀ ਲਈ ਮੁਹੱਲਾ ਕਮੇਟੀਆਂ ਅਤੇ ਵੈਲਫੇਅਰ ਐਸੋਸੀਏਸ਼ਨਾਂ ਵਲੋਂ ਹੇਠ ਨੰਬਰਾਂ ਤੇ ਵਟਸਐਪ ਰਾਹੀਂ 15 ਜੂਨ 2026 ਤੱਕ ਅਪਣਾ ਨੋਮਿਨੇਸ਼ਨ ਭੇਜ ਸਕਦੀਆਂ ਹਨ ਤੇ ਚੁਣੀਆ ਗਈਆਂ ਕਲੋਨੀਆਂ-ਸੰਸਥਾਵਾਂ, ਵਾਤਾਵਰਣ ਪ੍ਰੇਮੀਆਂ ਨੂੰ 21 ਜੂਨ 2026 ਦਿਨ ਐਤਵਾਰ ਨੂੰ ਯੋਗਾ ਦਿਵਸ ਦੇ ਮੌਕੇ ਤੇ ਨਹਿਰੂ ਪਾਰਕ ਨੇੜੇ ਪੁਰਾਣਾ ਬੱਸ ਸਟੈਂਡ ਪਟਿਆਲਾ ਵਿਖੇ ਐਵਾਰਡ/ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ । ਗਿਆਨੀ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨਾਲ 85570-05354 ਤੇ ਜਿਲਾ ਐਪੀਡੀਮੋਲੋਜਿਸਟ ਦਫ਼ਤਰ ਸਿਵਲ ਸਰਜਨ ਪਟਿਆਲਾ ਡਾਕਟਰ ਸੁਮੀਤ ਸਿੰਘ ਨਾਲ 98555-56030 ਤੇ ਸੰਪਰਕ ਕੀਤਾ ਜਾ ਸਕਦਾ ਹੈ।








