Patiala Help Club Logo

ਪੰਚਕੂਲਾ ਵਿਖੇ ਬਦਮਾਸ਼ਾਂ ਤੇ ਪੁਲਸ ਵਿਚਾਲੇ ਮੁਕਾਬਲੇ ਦੌਰਾਨ ਦੋ ਪਕੜੇ

Jun 17, 2026 | Breaking, Crime, Haryana, Latest News, News

ਹਰਿਆਣਾ, 17 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਹੋਏ ਇਕ ਮੁਕਾਬਲੇ ਦੌਰਾਨ ਦੋ ਅਪਰਾਧੀਆਂ (Criminals) ਨੂੰ ਪੁਲਸ ਨੇ ਆਖਰਕਾਰ ਪਕੜ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਪੰਚਕੂਲਾ (Panchkula) ਵਿਖੇ ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਜਿਨ੍ਹਾਂ ਦੋ ਅਪਰਾਧੀਆਂ ਨੂੰ ਹਰਿਆਣਾ ਪੁਲਸ ਵਲੋਂ ਲੱਤ ਵਿਚ ਗੋਲੀ ਮਾਰ ਕੇ ਜਖਮੀ ਕਰਨ ਤੋਂ ਬਾਅਦ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਵਿਚ ਭਿਵਾਨੀ ਦੇ ਅਲਾਉਦੀਨਪੁਰ ਦੇ ਰਹਿਣ ਵਾਲੇ ਯੋਗੇਸ਼ ਅਤੇ ਚਰਖੀ ਦਾਦਰੀ ਦੇ ਪਿਚੋਪਾ ਪਿੰਡ ਦੇ ਰਹਿਣ ਵਾਲੇ ਦੀਪੇਸ਼ ਸ਼ਾਮਲ ਹਨ ।

ਕੀ ਹੈ ਪੂਰਾ ਮਾਮਲਾ

ਸੂਚਨਾ ਮੁਤਾਬਕ ਬੁੱਧਵਾਰ ਸਵੇਰੇ ਹਰਿਆਣਾ ਦੇ ਪੰਚਕੂਲਾ ਵਿੱਚ ਪੁਲਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ । ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਦੋਹਾਂ ਅਪਰਾਧੀਆਂ ਨੇ ਪੁਲਸ ਟੀਮ `ਤੇ ਦੋ ਰਾਊਂਡ ਫਾਇਰ ਕੀਤੇ, ਜਿਸ ਤੇ ਜਦੋ ਪੁਲਸ ਨੇ ਤਿੰਨ ਰਾਊਂਡ ਫਾਇਰ ਕੀਤੇ ਤਾਂ ਗੋਲੀ ਦੋਹਾਂ ਦੀ ਲੱਤ ਵਿਚ ਲੱਗੀ, ਜਿਸ ਤੋਂ ਬਾਅਅਦ ਪੁਲਸ ਨੇ ਘੇਰਾਬੰਦੀ ਕਰਕੇ ਦੋਵਾਂ ਅਪਰਾਧੀਆਂ ਨੂੰ ਫੜ ਲਿਆ ।

ਪੁਲਸ ਕਰ ਰਹੀ ਹੈ ਟੈ੍ਰਕ ਰਿਕਾਰਡ ਦੀ ਜਾਂਚ

ਦੋਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ । ਪੁਲਸ ਉਨ੍ਹਾਂ ਦੇ ਟਰੈਕ ਰਿਕਾਰਡ ਦੀ ਜਾਂਚ ਕਰ ਰਹੀ ਹੈ । ਮੁਲਜ਼ਮਾਂ ਤੋਂ ਇੱਕ ਗੈਰ-ਕਾਨੂੰਨੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ 15 ਜੂਨ ਨੂੰ ਡਕੈਤੀ ਅਤੇ ਅਗਵਾ ਕੀਤਾ ਸੀ । ਪੁਲਸ ਨੇ ਮੰਗਲਵਾਰ ਨੂੰ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ।

Advertisement