Patiala Help Club Logo

ਖੇਤ ਵਿਚ ਹਲ ਵਹਾਉਂਦੇ ਵੇਲੇ ਟਰੈਕਟਰ ਪਲਟਣ ਨਾਲ ਦਾਦਾ-ਪੋਤੇ ਦੀ ਹੋਈ ਮੌਤ

ਹਰਿਆਣਾ, 30 ਜੂਨ 2026 : ਹਰਿਆਣਾ (Haryana) ਦੇ ਖੇਤਰ ਨਾਰਨੌਲ ਵਿਖੇ ਇਕ ਖੇਤ ਵਿਚ ਹੱਲ ਵਹਾਉਂਦੇ ਵੇਲੇ ਇਕ ਟਰੈਕਟਰ ਦੇ ਪਲਟ ਜਾਣ (Tractor overturns) ਕਾਰਨ ਦਾਦਾ-ਪੋਤੇ ਦੀ ਮੌਤ ਹੋ ਗਈ ਹੈ ।

ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਨਾਰਨੌਲ ਦੇ ਨੰਗਲ ਚੌਧਰੀ ਇਲਾਕੇ ਵਿੱਚ ਜੋ ਖੇਤ ਵਿਚ ਹਲ ਵਹਾਉਂਦੇ ਸਮੇਂ ਇੱਕ ਟਰੈਕਟਰ ਪਲਟ ਜਾਣ ਕਾਰਨ ਵਾਪਰੇ ਹਾਦਸੇ ਵਿਚ ਟਰੈਕਟਰ `ਤੇ ਸਵਾਰ ਇੱਕ ਦਾਦਾ ਅਤੇ ਉਸ ਦੇ ਪੋਤੇ ਦੀ ਮੌਕੇ `ਤੇ ਹੀ ਮੌਤ (Death) ਹੋ ਗਈ ਨਾਲ ਜਿਥੇਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ, ਉਥੇ ਦੂਸਰੇ ਪਾਸੇ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ `ਤੇ ਪਹੁੰਚੀ ਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ।

ਕੌਣ ਹਨ ਦੋਵੇਂ ਜਣੇ

ਪ੍ਰਾਪਤ ਰਿਪੋਰਟਾਂ ਅਨੁਸਾਰ ਨੰਗਲ ਚੌਧਰੀ ਦੇ ਵਾਰਡ ਨੰਬਰ 10 ਦੇ ਵਸਨੀਕ ਅਤੇ ਬੰਸ਼ੀ ਸ਼ਰਮਾ ਦੇ ਪੁੱਤਰ 62 ਸਾਲਾ ਹਨੂੰਮਾਨ ਸ਼ਰਮਾ ਆਪਣੇ 15 ਸਾਲਾ ਪੋਤੇ ਤਰੁਣ ਅਤੇ 13 ਸਾਲਾ ਪੋਤੇ ਤਨਿਸ਼ਕ ਨਾਲ ਟਰੈਕਟਰ ਨਾਲ ਖੇਤ ਵਿਚ ਹਲ ਵਹਾ ਰਿਹਾ ਸੀ । ਦੱਸਿਆ ਜਾ ਰਿਹਾ ਹੈ ਕਿ ਖੇਤੀ ਦਾ ਕੰਮ ਆਮ ਵਾਂਗ ਚੱਲ ਰਿਹਾ ਸੀ ਉਦੋਂ ਹੀ ਟਰੈਕਟਰ ਅਚਾਨਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਪਲਟ ਗਿਆ । ਕੁਝ ਹੀ ਪਲਾਂ ਵਿੱਚ, ਦਾਦਾ ਅਤੇ ਦੋਵੇਂ ਪੋਤੇ ਟਰੈਕਟਰ ਦੇ ਹੇਠਾਂ ਫਸ ਗਏ ।

ਹਾਦਸਾ ਵਾਪਰਨ ਤੇ ਕਿਸਾਨ ਅਤੇ ਪਿੰਡ ਵਾਸੀ ਪਹੁੰਚੇ ਮਦਦ ਕਰਨ

ਹਾਦਸੇ ਨੂੰ ਦੇਖ ਕੇ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਅਤੇ ਪਿੰਡ ਵਾਸੀ ਮੌਕੇ `ਤੇ ਪਹੁੰਚੇ ਅਤੇ ਪੀੜਤਾਂ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ । ਪੁਲਸ ਅਤੇ ਪ੍ਰਸ਼ਾਸਨ ਨੂੰ ਵੀ ਘਟਨਾ ਦੀ ਜਾਣਕਾਰੀ ਦਿੱਤੀ ਗਈ । ਪਿੰਡ ਵਾਸੀਆਂ ਦੀ ਸਖ਼ਤ ਕੋਸਿ਼ਸ਼ ਤੋਂ ਬਾਅਦ ਦਾਦਾ ਅਤੇ ਦੋਵੇਂ ਪੋਤਿਆਂ ਨੂੰ ਟਰੈਕਟਰ ਹੇਠੋਂ ਬਾਹਰ ਕੱਢਿਆ ਗਿਆ । ਹਾਲਾਂਕਿ ਦਾਦਾ ਹਨੂੰਮਾਨ ਸ਼ਰਮਾ ਅਤੇ ਇੱਕ ਪੋਤੇ ਤਰੁਣ ਨੇ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ ।

ਤਨਿਸ਼ਕ ਨੂੰ ਬਚਾਉਂਦੇ-ਬਚਾਉਂਦੇ ਪੁਲਸ ਅਧਿਕਾਰੀ ਨੂੰ ਵੀ ਲੱਗੀਆਂ ਸੱਟਾਂ

ਇਸ ਦੌਰਾਨ ਤਨਿਸ਼ਕ ਨੂੰ ਪੁਲਸ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਨੇ ਬਚਾਇਆ । ਬਚਾਅ ਵਿੱਚ ਸਹਾਇਤਾ ਕਰਨ ਵਾਲੇ ਸੁਰੇਂਦਰ ਨਾਮਕ ਇੱਕ ਪੁਲਸ ਅਧਿਕਾਰੀ (Police officer) ਨੂੰ ਵੀ ਸੱਟਾਂ ਲੱਗੀਆਂ । ਘਟਨਾ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਮੌਕੇ `ਤੇ ਪਹੁੰਚੇ। ਦਾਦਾ ਅਤੇ ਪੋਤੇ (Grandfather and grandson) ਦੀ ਇੱਕੋ ਸਮੇਂ ਹੋਈ ਮੌਤ ਨਾਲ ਵਾਰ ਅਤੇ ਪਿੰਡ ਵਿਚ ਸੋਗ ਪਸਰ ਗਿਆ ।

Advertisement