Patiala Help Club Logo

ਪਟਿਆਲਾ ਵਿਚ ਮਿਲੀ ਨੌਜਵਾਨ ਦੀ ਲਾਸ਼ ਫਾਹੇ ਨਾਲ ਲਟਕਦੀ ਹੋਈ

Jul 15, 2026 | Breaking, Crime, Latest News, News, Patiala

ਪਟਿਆਲਾ, 15 ਜੁਲਾਈ 2026 : ਪਟਿਆਲਾ (Patiala) ਸ਼ਹਿਰ ਦੇ ਥਾਣਾ ਅਨਾਜ ਮੰਡੀ ਅਧੀਨ ਆਉਂਦੇ ਇਕ ਖੇਤਰ ਵਿਖੇ ਇਕ ਨੌਜਵਾਨ ਦੀ ਲਾਸ਼ (body young man) ਫਾਹੇ ਨਾਲ ਲਟਕਦੀ ਹੋਈ ਮਿਲਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਥਾਣਾ ਅਨਾਜ ਮੰਡੀ ਇਲਾਕੇ ਵਿਖੇ ਜੋ ਇਕ ਨੌਜਵਾਨ ਵਿਅਕਤੀ ਦੀ ਲਾਸ ਫਾਹੇ ਨਾਲ ਲਟਕਦੀ ਹੋਈ ਮਿਲੀ ਹੈ ਦੀ ਪਛਾਣ ਵਿਰਾਜ (Viraj) ਦੇ ਤੌਰ ‘ਤੇ ਹੋਈ ਹੈ । ਪੁਲਸ ਵਲੋਂ ਸੂਚਨਾ ਮਿਲਣ ਤੇ ਹੀ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ (Mortuary) ਵਿਖੇ ਰੱਖਵਾ ਦਿੱਤਾ ਗਿਆ ਸੀ ।

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਲਗਾਏ ਕਤਲ ਦੇ ਦੋਸ਼

ਵਿਰਾਜ ਦੇ ਪਰਿਵਾਰਕ ਮੈਂਬਰ ਜੋ ਕਿ ਅੱਜ ਬਿਹਾਰ ਤੋਂ ਪਟਿਆਲਾ ਪਹੁੰਚੇ ਹਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਵਿਰਾਜ ਦਾ ਕਤਲ (Murder) ਕੀਤਾ ਗਿਆ ਹੈ । ਇਸ ਦੇ ਚਲਦਿਆਂ ਮ੍ਰਿਤਕ ਦੀ ਪਤਨੀ ਬਬੀਤਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੇ ਪਤੀ ਨੇ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਘਰ ਵਿਚ ਮੋਟੀ ਰਕਮ ਰੱਖੀ ਹੋਈ ਸੀ । ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਹੈ ਕਿ ਕਿਸੇ ਨੇ ਉਨ੍ਹਾਂ ਪੈਸਿਆਂ ਦੀ ਖਾਤਰ ਹੀ ਵਿਰਾਜ ਦਾ ਕਤਲ ਕੀਤਾ ਹੈ ਅਤੇ ਮਾਮਲੇ ਨੂੰ ਖੁਦਕੁਸ਼ੀ (Suicide) ਦਾ ਰੂਪ ਦੇਣ ਦੀ ਕੋਸਿ਼ਸ਼ ਕੀਤੀ ਹੈ ।

ਕੀ ਦੱਸਿਆ ਥਾਣਾ ਅਨਾਜ ਮੰਡੀ ਇੰਚਾਰਜ ਨੇ

ਇਸ ਮਾਮਲੇ ਸਬੰਧੀ ਥਾਣਾ ਅਨਾਜ ਮੰਡੀ ਦੇ ਇੰਚਾਰਜ ਪ੍ਰਿੰਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਪੋਸਟਮਾਰਟਮ (Postmortem) ਦੀ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ।

Advertisement