Patiala Help Club Logo

ਪਟਿਆਲਾ-ਚੀਕਾ ਰੋਡ ‘ਤੇ ਖੇਤਾਂ ਵਿਚ ਮਿਲੀ ਨੌਜਵਾਨ ਦੀ ਲਾਸ਼

Jul 17, 2026 | Breaking, Crime, Latest News, News, Patiala

ਸਨੌਰ (ਪਟਿਆਲਾ), 17 ਜੁਲਾਈ 2026 : ਪਟਿਆਲਾ-ਚੀਕਾ ਰੋਡ ‘ਤੇ ਪਿੰਡ ਅਸਮਾਨਪੁਰ ਨੇੜੇ ਖੇਤਾਂ ਵਿਚ ਇਕ ਨੌਜਵਾਨ ਦੀ ਲਾਸ਼ (body youngman) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ-ਚੀਕਾ ਰੋਡ ‘ਤੇ ਪਿੰਡ ਅਸਮਾਨਪੁਰ (Village Asmanpur) ਵਿਖੇ ਬਣੇ ਖੇਤਾਂ ਵਿਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਛਾਣ ਪਿੰਡ ਅਕੌਤ ਦੇ ਵਸਨੀਕ ਪਵਨ ਕੁਮਾਰ ਉਰਫ ਪੰਮਾ ਪੁੱਤਰ ਸੁਰਜੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਨੌਜਵਾਨ ਦੀ ਲਾਸ਼ ਜਿਨ੍ਹਾਂ ਹਾਲਾਤਾਂ ਵਿਚ ਖੇਤਾਂ ਵਿਚ ਪਈ ਮਿਲੀ ਹੈ ਤੋਂ ਇਹੋ ਲੱਗਦਾ ਹੈ ਕਿ ਨੌਜਵਾਨ ਦਾ ਬੇਰਹਿਮੀ ਨਾਲ ਕੁਟ-ਕੁੱਟ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਪਿੰਡ ਅਕੌਤ ਨੇੜੇ ਖੇਤਾਂ ਵਿਚ ਬਿਨ੍ਹਾਂ ਕੱਪੜੇ ਤੋਂ ਹਾਲਤ ਵਿਚ ਇਕ ਵਿਅਕਤੀ ਮਿਲਿਆ ਹੈ । ਮੌਕੇ `ਤੇ ਪਹੁੰਚਣ `ਤੇ ਉਨ੍ਹਾਂ ਨੇ ਮ੍ਰਿਤਕ ਦੀ ਪਛਾਣ ਆਪਣੇ ਪੁੱਤਰ ਪਵਨ ਕੁਮਾਰ ਉਰਫ਼ ਪੰਮਾਂ (Pawan Kumar alias Pamma) ਵਜੋਂ ਕੀਤੀ । ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਬਿਨ੍ਹਾਂ ਕੱਪੜੇ ਬੇਰਹਿਮੀ ਨਾਲ ਕੁੱਟਿਆ ਗਿਆ । ਉਨ੍ਹਾਂ ਦੱਸਿਆ ਕਿ ਉਸ ਨੂੰ ਤੁਰੰਤ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਕੀ ਦੱਸਿਆ ਡੀ. ਐਸ. ਪੀ. ਦਿਹਾਤੀ ਨੇ

ਇਸ ਸਬੰਧੀ ਡੀ. ਐਸ. ਪੀ. (ਦਿਹਾਤੀ) (D. S. P. (Rural)) ਰਣਬੀਰ ਸਿੰਘ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਤੋਂ ਮੌਤ ਦੀ ਸੂਚਨਾ ਮਿਲਣ ਉਪਰੰਤ ਪੁਲਸ ਮੌਕੇ `ਤੇ ਪਹੁੰਚੀ । ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ `ਤੇ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ।

Advertisement