Patiala Help Club Logo

ਜਿਲਾ ਤੇ ਸੈਸ਼ਨ ਕੋਰਟ ਪਟਿਆਲਾ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪਟਿਆਲਾ, 26 ਅਗਸਤ 2026 : ਸ਼ਾਹੀ ਸ਼ਹਿਰ ਪਟਿਆਲਾ ਦੀ ਮਾਲ ਰੋਡ ਤੇ ਬਣੀ ਜਿਲਾ ਕਚਹਿਰੀਆਂ ਵਿਖੇ ਜਿਲਾ ਤੇ ਸੈਸ਼ਨ ਕੋਰਟ (District and Sessions Court) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ।

ਪੁਲਸ ਨੇ ਅਦਾਲਤੀ ਕੰਪਲੈਕਸ ਖਾਲੀ ਕਰਵਾ ਕੀਤੀ ਚੈਕਿੰਗ

ਮਿਲੀ ਜਾਣਕਾਰੀ ਅਨੁਸਾਰ ਜਿਲਾ ਤੇ ਸੈਸ਼ਨ ਕੋਰਟ ਪਟਿਆਲਾ ਨੂੰ ਜੋ ਇਕ ਵਾਰ ਫਿਰ ਤੋਂ ਬੰਬ ਨਾਲ ਉਡਾਉਣ (bomb threat) ਦੀ ਧਮਕੀ ਦਿੱਤੀ ਗਈ ਹੈ ਦੇ ਬਾਰੇ ਪਤਾ ਚਲਦਿਆਂ ਹੀ ਪਟਿਆਲਾ ਪੁਲਸ ਵਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਅਦਾਲਤੀ ਕੰਪਲੈਕਸ ਖਾਲੀ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਹੈ ।

ਕਿੰਨੀ ਵਾਰ ਮਿਲੀ ਹੈ ਧਮਕੀ

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਟਿਆਲਾ ਅਦਾਲਤ ਨੂੰ ਬੰਬ ਨਾਲ ਉਡਾਉਣ ਸਬੰਧੀ ਇਕ ਧਮਕੀ ਭਰੀ ਈ-ਮੇਲ ਮਿਲੀ ਸੀ। ਉਸ ਸਮੇਂ ਵੀ ਪੁਲਿਸ ਵੱਲੋਂ ਕਈ ਘੰਟੇ ਚਲਾਈ ਗਈ ਡੂੰਘੀ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ ਸੀ ਅਤੇ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਪਾਈ ਗਈ ਸੀ । ਹੁਣ ਦੂਸਰੀ ਵਾਰ ਧਮਕੀ ਮਿਲਣ ਕਾਰਨ ਪੁਲਸ ਵਿਭਾਗ ਹੋਰ ਵੀ ਚੌਕਸ ਹੋ ਗਿਆ ਹੈ ।

ਸਾਈਬਰ ਸੈਲ ਵਲੋਂ ਕੀਤੀ ਜਾ ਰਹੀ ਹੈ ਈਮੇਲ ਦੀ ਜਾਂਚ

ਪੁਲਸ ਅਧਿਕਾਰੀਆਂ ਅਨੁਸਾਰ ਆਮ ਲੋਕਾਂ, ਜੱਜਾਂ ਅਤੇ ਵਕੀਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਦਾਲਤ ਦੇ ਸਾਰੇ ਐਂਟਰੀ ਤੇ ਐਗਜ਼ਿਟ ਗੇਟਾਂ `ਤੇ ਪਹਿਰਾ ਵਧਾ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਪੁਲਸ ਦਾ ਸਾਈਬਰ ਕ੍ਰਾਈਮ ਸੈੱਲ (Cyber ​​Crime Cell) ਧਮਕੀ ਭੇਜਣ ਵਾਲੇ ਆਈ.ਪੀ. ਐਡਰੈੱਸ ਅਤੇ ਮੇਲ ਆਈ. ਡੀ. ਦੀ ਤਕਨੀਕੀ ਜਾਂਚ ਵਿੱਚ ਜੁਟ ਗਿਆ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ । ਪੁਲਸ ਨੇ ਲੋਕਾਂ ਨੂੰ ਅਫ਼ਵਾਹਾਂ `ਤੇ ਧਿਆਨ ਨਾ ਦੇਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ।

Advertisement