ਸੋਨੀਪਤ, 26 ਸਤੰਬਰ 2026 : ਹਰਿਆਣਾ (Haryana) ਦੇ ਜਿਲਾ ਸੋਨੀਪਤ ਦੇ ਪਿੰਡ ਰਹਿਮਾਨਾ ਵਿਖੇ ਬੀਤੀ ਰਾਤ ਇਕ ਪਤੀ ਵਲੋਂ ਝਗੜੇ ਦੌਰਾਨ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਹੈ ।
ਕੌਣ ਹੈ ਇਹ ਮਹਿਲਾ ਜਿਸਦਾ ਕਰ ਦਿੱਤਾ ਗਿਆ ਕਤਲ
ਮਿਲੀ ਜਾਣਕਾਰੀ ਅਨੁਸਾਰ ਸੋਨੀਪਤ (Sonipat) ਦੇ ਜਿਸ ਰਹਿਮਾਨਾ ਪਿੰਡ ਵਿਚ ਪਤੀ-ਪਤਨੀ ਵਿਚਕਾਰ ਸਿਰਫ਼ ਪਤਨੀ ਵਲੋਂ ਪਤੀ ਦੀ ਜੇਬ ਵਿਚੋਂ ਬਿਨਾਂ ਪੁੱਛੇ ਕੱਢੇ ਗਏ 100 ਰੁਪਏ ਲਈ ਸ਼ੁਰੂ ਹੋਏ ਝਗੜੇ ਦੌਰਾਨ ਜੋ ਪਤੀ ਵਲੋਂ ਗੁੱਸੇ ਵਿਚ ਆ ਕੇ ਪਤਨੀ ਦਾ ਕਹੀ ਤੇ ਫਿਰ ਗੈਂਤੀ ਮਾਰ ਕੇ ਕਤਲ ਕਰ ਦਿੱਤਾ ਗਿਆ ਵਿਚ ਮੌਤ ਦੇ ਘਾਟ ਉਤਰਨ ਵਾਲੀ ਮਹਿਲਾ ਦੀ ਪਛਾਣ 32 ਸਾਲਾ ਰਾਜਵੰਤੀ ਦੇ ਤੌਰ ‘ਤੇ ਹੋਈ ਹੈ ।
ਪਿਤਾ ਨੇ ਸਜਾ ਤੋਂ ਬਚਣ ਲਈ ਕੀਤਾ ਪੁੱਤਰ ਨੂੰ ਡਰਾ-ਧਮਕਾ ਕੇ ਤਿਆਰ
ਉਕਤ ਵਾਪਰੇ ਕਤਲ ਕਾਂਡ ਦੇ ਕਾਰਨ ਮਿਲਣ ਵਾਲੀ ਸਜ਼ਾ ਤੋਂ ਬਚਣ ਦੇ ਚਲਦਿਆਂ ਕਤਲ ਕਰਨ ਵਾਲੇ ਮਹਿਲਾ ਦੇ ਪਤੀ ਨਰੇਸ਼ ਨੇ ਆਪਣੇ ਹੀ 10 ਸਾਲਾ ਪੁੱਤਰ ਨੂੰ ਡਰਾ-ਧਮਕਾ ਕੇ ਇਹ ਕਹਿਣ ਲਈ ਤਿਆਰ ਕਰ ਲਿਆ ਕਿ ਜਦੋਂ ਕਤਲ ਕਰਨ ਵਾਲੇ ਵਿਅਕਤੀ ਸਬੰਧੀ ਪੁੱਛਗਿੱਛ ਕਰੇਗੀ ਤਾਂ ਉਹ ਆਪਣੇ ਮਾਮੇ ਦਾ ਹੀ ਨਾਮ ਲੈ ਦੇਵੇ ਪਰ ਪੁਲਸ ਵਲੋਂ ਬੱਚਿਆਂ ਦੀ ਕੀਤੀ ਗਈ ਵੱਖੋ-ਵੱਖਰੀ ਪੁੱਛਗਿੱਛ ਦੌਰਾਨ ਕਤਲ ਕਰਨ ਵਾਲੇ ਵਿਅਕਤੀ ਦਾ ਨਾਮ ਸਾਹਮਣੇ ਆ ਹੀ ਗਿਆ ।
ਕੀ ਦੱਸਿਆ ਨਰੇਸ਼ ਨੇ ਪੁੱਛਗਿੱਛ ਦੌਰਾਨ
ਪੁਲਸ ਵਲੋਂ ਆਪਣੀ ਹੀ ਪਤਨੀ ਦਾ ਕਤਲ ਕਰਨ ਵਾਲੇ ਵਿਅਕਤੀ ਨਰੇਸ਼ ਦੇ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦਾਅਵਾ ਕੀਤਾ ਕਿ ਉਸਦੀ ਪਤਨੀ ਨੇ ਪਹਿਲਾਂ ਉਸ ‘ਤੇ ਹਮਲਾ ਕੀਤਾ ਸੀ, ਜਿਸਦੇ ਚਲਦਿਆਂ ਉਸਦੇ ਸਰੀਰ ਤੇ ਨਹੂੰਆਂ ਦੇ ਨਿਸ਼ਾਨ ਵੀ ਦੇਖੇ ਗਏ ਸਨ । ਨਰੇਸ਼ ਦੇ ਦੱਸਣ ਮੁਤਾਬਕ ਝਗੜੇ ਦੌਰਾਨ ਹੋਈ ਹੱਥੋਪਾਈ ਤੋਂ ਬਾਅਦ ਉਸ ਵਲੋਂ ਨਸ਼ੇ ਦੀ ਹਾਲਤ ਵਿਚ ਆਪਣੀ ਪਤਨੀ ਤੇ ਪਹਿਲਾਂ ਕਹੀ ਤੇ ਫਿਰ ਕੁਦਾਲ ਨਾਲ ਹਮਲਾ ਕੀਤਾ ਗਿਆ ।
ਕੀ ਆਖਿਆ ਏ. ਸੀ. ਪੀ. ਨੇ
ਹਰਿਆਣਾ ਦੇ ਅਸਿਸਟੈਂਟ ਕਮਿਸ਼ਨਰ ਆਫ ਪੁਲਸ ਦੇਵੇਂਦਰ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਚੱਲ ਰਹੀ ਹੈ । ਪੋਸਟਮਾਰਟਮ (Postmortem) ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਸਿ਼ਕਾਇਤ ਅਤੇ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।








