Patiala Help Club Logo

ਕਾਰ ਤੇ ਟਰੱਕ ਵਿਚ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ 3 ਜ਼ਖ਼ਮੀ

ਹਰਿਆਣਾ, 2 ਅਕਤੂਬਰ 2026 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ (Haryana) ਦੇ ਜਿਲਾ ਭਿਵਾਨੀ ਵਿਖੇ ਕਾਰ-ਟਰੱਕ ਦੀ ਟੱਕਰ ਹੋਣ ਕਾਰਨ ਦੋ ਦੀ ਮੌਤ (Death) ਤੇ ਤਿੰਨ ਗੰਭੀਰ ਜਖਮੀ ਹੋ ਗਏ ਹਨ ।

ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਹੋ ਗਏ ਜਖਮੀ

ਮਿਲੀ ਜਾਣਕਾਰੀ ਅਨੁਸਾਰ ਭਿਵਾਨੀ ਜਿਲ੍ਹੇ (Bhiwani District) ਦੇ ਪੋਕਰਵਾਸ ਪਿੰਡ ਨੇੜੇ ਜੋ ਇੱਕ ਕਾਰ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਵਾਲੇ ਵਾਪਰੇ ਸੜਕ ਹਾਦਸੇ (Road accidents) ਵਿੱਚ ਕਾਰ ਸਵਾਰ ਪੰਜ ਵਿਅਕਤੀਆਂ ਵਿਚੋਂ ਜਿਨ੍ਹਾਂ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਦੀ ਪਛਾਣ ਸੁਲੋਚਨਾ ਅਤੇ ਅਰਨਵ ਦੇ ਤੌਰ ‘ਤੇ ਕੀਤੀ ਗਈ ਹੈ ਜਦੋਂ ਕਿ ਸੜਕ ਹਾਦਸੇ ਵਿਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਵਿਅਕਤੀਆਂ ਦੀ ਪਛਾਣ ਅੰਜਲੀ, ਕਰਮਬੀਰ ਅਤੇ ਰਸ਼ਮੀ ਦੇ ਤੌਰ ਤੇ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਭਿਵਾਨੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ ।

ਕਾਰ ਸਵਾਰ ਵਿਅਕਤੀ ਧਾਰਮਿਕ ਅਸਥਾਨ ‘ਤੇ ਮੱਥਾ ਟੇਕਣ ਲਈ ਸਨ ਨਿਕਲੇ

ਪ੍ਰਾਪਤ ਰਿਪੋਰਟਾਂ ਅਨੁਸਾਰ ਭਿਵਾਨੀ ਦੇ ਮੰਢਾਣਾ ਪਿੰਡ ਦਾ ਇਕ ਪਰਿਵਾਰ ਧਾਰਮਿਕ ਸਥਾਨ `ਤੇ ਮੱਥਾ ਟੇਕਣ ਲਈ ਘਰੋਂ ਨਿਕਲਿਆ ਸੀ । ਅੱਜ ਸਵੇਰੇ ਪੂਰਾ ਪਰਿਵਾਰ ਕਾਰ ਰਾਹੀਂ ਘਰ ਵਾਪਸ ਪਰਤ ਰਿਹਾ ਸੀ ਕਿ ਜਦੋਂ ਉਹ ਪੋਖਰਵਾਸ ਪਿੰਡ ਨੇੜੇ ਪਹੁੰਚੇ ਤਾਂ ਜੂਈ ਵੱਲੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ । ਇਸ ਹਾਦਸੇ ਵਿੱਚ ਕਾਰ ਨੁਕਸਾਨੀ ਗਈ ਅਤੇ ਉਸ ਵਿੱਚ ਸਵਾਰ ਲੋਕ ਜ਼ਖ਼ਮੀ (Injured) ਹੋ ਗਏ ।

Advertisement