Patiala Help Club Logo

ਫ਼ਰੀਦਾਬਾਦ ਦੇ ਬੱਲਭਗੜ੍ਹ ਵਿੱਚ ਵਿਅਕਤੀ ਦਾ ਕਤਲ, ਦੂਜਾ ਵਿਅਕਤੀ ਗੰਭੀਰ ਜ਼ਖਮੀ

Oct 6, 2026 | Breaking, Crime, Haryana, Latest News, News

ਫਰੀਦਾਬਾਦ, 6 ਅਕਤੂਬਰ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੇ ਬਲੱਭਗੜ੍ਹ ਵਿਖੇ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ (Faridabad) ਦੇ ਬੱਲਭਗੜ੍ਹ ਵਿਖੇ ਜੋੋ ਬੀਤੀ ਦੇਰ ਰਾਤ ਝਗੜੇ ਤੋਂ ਬਾਅਦ ਚਾਕੂਬਾਜੀ ਦੀ ਵਾਰਦਾਤ ਦੇ ਚਲਦਿਆਂ ਇਕ ਵਿਅਕਤੀ ਦਾ ਚਾਕੂ ਮਾਰ (Stab) ਕੇ ਕਤਲ ਕਰ ਦਿੱਤਾ ਗਿਆ, ਉਥੇ ਦੂਸਰੇ ਵਿਅਕਤੀ ਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੇ ਵਿਅਕਤੀ ਦੀ ਪਛਾਣ 40 ਸਾਲਾ ਲਕਸ਼ਮਣ ਦੇ ਤੌੌਰ ‘ਤੇ ਹੋਈ ਹੈ ।

ਕੀ ਕਾਰਨ ਰਿਹਾ ਕਤਲ ਦੀ ਘਟਨਾ ਵਾਪਰਨ ਦਾ

ਪ੍ਰਾਪਤ ਸੂਚਨਾਵਾਂ ਮੁਤਾਬਕ ਫਰੀਦਾਬਾਦ ਦੇ ਸੈਕਟਰ-62 ਚੌਂਕ ਵਿਖੇ ਲਕਸ਼ਮਣ ਆਪਣੇ ਭਤੀਜੇ ਨਾਲ ਬਰਗਰ ਖਾਣ ਲਈ ਆਇਆ ਸੀ ਤੇ ਇਸੇ ਦੌਰਾਨ ਬਰਗਰ ਵੇਚਣ ਵਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਦੋਹਾਾਂ ਧਿਰਾਂ ਦਰਮਿਆਨ ਝਗੜਾ ਇਨਾਂ ਵਧ ਗਿਆ ਕਿ ਗੱਲ ਚਾਕੂਬਾਜੀ ਤੱਕ ਪਹੁੰਚੀ ਅਤੇ ਇਸ ਦੌਰਾਨ ਲਕਸ਼ਮਣ ਦੀ ਮੌਤ ਹੋ ਗਈ ।

ਪੁਲਸ ਨੇ ਮੌੌਕੇ ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਉਕਤ ਕਤਲ ਦੀ ਵਾਰਦਾਤ ਦੇ ਵਾਪਰਨ ਸਬੰਧੀ ਪਤਾ ਚਲਦਿਆਂ ਹੀ ਆਦਸ਼ ਨਗਰ ਥਾਣਾ ਪੁਲਸ ਕਰਾਈਮ ਬ੍ਰਾਂਚ ਅਤੇ ਫਾਰੈਸਿਕ ਟੀਮ ਮੌਕੇ ਤੇ ਪਹੁੰਚੀ ਅਤੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਅਧਿਕਾਰੀਆਂ ਨੇ ਆਖਿਆ ਕਿ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫਤਾਰੀਆਂ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸਦੇ ਚਲਦਿਆਂ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement