Patiala Help Club Logo

ਤਿੰਨ ਵੱਖ-ਵੱਖ ਘਟਨਾਵਾਂ ਦੌਰਾਨੇ ਪਟਾਕੇ ਚਲਾਉਂਦਿਆਂ ਇਕ ਦੀ ਮੌਤ ਦੋ ਜਖਮੀ

Nov 9, 2026 | News

ਕਾਸਗੰਜ, 9 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਤਿੰਨ ਵੱਖ-ਵੱਖ ਖੇਤਰਾਂ ਵਿਚ ਪਟਾਕੇ ਚਲਾਉਂਦਿਆਂ ਇਕ ਦੀ ਮੌੌਤ ਤੇ ਦੋ ਦੇ ਗੰਭੀਰ ਜਖਮੀ (Seriously injured) ਹੋਣ ਦਾ ਸਮਾਚਾਰ ਹੈ ।

ਕਿਸ ਤਰ੍ਹਾਂ ਪਟਾਕਾ ਚਲਾਉਂਦੇ ਸਮੇਂ ਉਤਰ ਗਿਆ ਬੱਚਾ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਦੀਵਾਲੀ ਮੌਕੇ ਆਤਿਸ਼ਬਾਜ਼ੀ ਦੌਰਾਨ ਕੀਤੀ ਗਈ ਲਾਪ੍ਰਵਾਹੀ ਦੇ ਚਲਦਿਆਂ ਜੋ ਤਿੰਨ ਵੱਖ-ਵੱਖ ਘਟਨਾਵਾਂ ਦੌਰਾਨ ਇਕ ਨਾਬਾਲਗ ਬੱਚੇ ਦੀ ਮੌਤ (Death) ਹੋ ਗਈ ਹੈ ਦਾ ਮੁੱਖ ਕਾਰਨ ਬੱਚੇ ਵਲੋਂ ਸਟੀਲ ਦੇ ਭਾਂਡੇ ਵਿਚ ਬੰਬ ਰੱਖ ਕੇ ਚਲਾਉਣਾ ਹੈ । 23 ਸਾਲਾ ਬੱਚੇ ਪ੍ਰਵੇਸ਼ ਕੁਮਾਰ ਵਲੋਂ ਜਦੋਂ ਸਟੀਲ ਦੇ ਭਾਂਡੇ ਵਿਚ ਬੰਬ ਰੱਖ ਕੇ ਚਲਾਇਆ ਗਿਆ ਤਾਂ ਬੰਬ ਦੇ ਧਮਾਕੇ ਨਾਲ ਸਟੀਲ ਦੇ ਭਾਂਡੇ ਦਾ ਇਕ ਟੁੱਕੜਾ ਉਡ ਕੇ ਧਮਾਕੇ ਨਾਲ ਬੱਚੇ ਦੇ ਢਿੱਡ ਵਿਚ ਜਾ ਵੜਿਆ, ਜਿਸ ਕਾਰਨ ਬੱਚਾ ਗੰਭੀਰ ਜਖਮੀ ਹੋ ਗਿਆ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

ਪਟਾਕਾ ਚਲਾਉਣ ਕਾਰਨ ਦੋ ਹੋਏ ਜਖਮੀ

ਦੂਜੀ ਘਟਨਾ ਵਿੱਚ ਹੋਡਲਪੁਰ ਦੇ ਰਹਿਣ ਵਾਲੇ 20 ਸਾਲਾ ਨਰਿੰਦਰ ਪੁੱਤਰ ਹਰੀ ਸਿੰਘ ਪਟਾਕੇ ਚਲਾਉਂਦੇ ਸਮੇਂ ਜ਼ਖ਼ਮੀ ਹੋ ਗਿਆ । ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ । ਇਸੇ ਤਰ੍ਹਾਂ ਭਿਟੌਨਾ ਦੇ ਰਹਿਣ ਵਾਲੇ ਸੱਤ ਸਾਲਾ ਆਇਲ ਪੁੱਤਰ ਮੁਹੀਦ ਵੀ ਪਟਾਕੇ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਿਆ । ਦੱਸਿਆ ਗਿਆ ਕਿ ਪਟਾਕਾ ਉਸ ਦੇ ਹੱਥ ਵਿੱਚ ਹੀ ਫਟ ਗਿਆ, ਜਿਸ ਕਾਰਨ ਉਸ ਦੇ ਹੱਥ `ਤੇ ਸੱਟ ਲੱਗੀ । ਉਸ ਨੂੰ ਵੀ ਇਲਾਜ ਲਈ ਹਸਪਤਾਲ ਲਿਆਂਦਾ ਗਿਆ ।

Advertisement

punjab hockey