Patiala Help Club Logo

ਅਧਰੰਗ ਨਾਲ ਪੀੜ੍ਹਤ ਵਿਅਕਤੀ ਦੀ ਅੱਗ ਲੱਗਣ ‘ਤੇ ਝੁਲਸਣ ਕਾਰਨ ਹੋਈ ਮੌਤ

ਜਲੰਧਰ, 9 ਨਵੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਨਿਜਾਤਮ ਨਗਰ ਵਿਖੇ ਇਕ ਘਰ ਵਿਚ ਅੱਗ ਲੱਗਣ (Catching fire) ਕਾਰਨ ਘਰ ਵਿਚ ਮੌਜੂਦ ਅਧਰੰਗ ਨਾਲ ਪੀੜ੍ਹਤ ਵਿਅਕਤੀ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਨਿਜਾਤਮ ਨਗਰ ਵਿਖੇ ਜੋ ਦੀਵਾਲੀ ਦੀ ਰਾਤ ਜੋ ਘਰ ਵਿਚ ਸ਼ਾਰਟ ਸਰਕਟ (Short circuit) ਨਾਲ ਲੱਗੀ ਅੱਗ ਵਿਚ ਇਕ ਵਿਅਕਤੀ ਜੋ ਘਰ ਵਿਚ ਮੌਜੂਦ ਸੀ ਤੇ ਅਧਰੰਗ ਨਾਲ ਪੀੜ੍ਹਤ ਹੋਣ ਕਾਰਨ ਬਾਹਰ ਨਹੀਂ ਨਿਕਲ ਸਕਿਆ ਤੇ ਉਸਦੀ ਮੌਤ ਹੋ ਗਈ ਦੀ ਪਛਾਣ ਚੰਨਾ ਢੋਲ ਵਾਲੇ ਦੇ ਤੌਰ ‘ਤੇ ਹੋਈ ਹੈ ।

ਫਾਇਰ ਬ੍ਰਿਗੇਡ ਨੇ ਕੀਤੀ ਕਾਰਵਾਈ ਸ਼ੁਰੂ

ਉਕਤ ਅੱਗ ਲੱਗਣ ਦੇ ਵਾਪਰੇ ਘਟਨਾਕ੍ਰਮ ਸਬੰਧੀ ਜਦੋਂ ਫਾਇਰ ਬ੍ਰਿਗੇਡ (Fire Brigade) ਵਿਭਾਗ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਅੱਗ ਤੇ ਕਾਬੂ ਪਾਇਆ ਪਰ ਅੱਗ ਬੁਝਾਏ ਜਾਣ ਤੱਕ ਘਰ ਵਿਚ ਮੌਜੂਦ ਵਿਅਕਤੀ ਅੱਗ ਨਾਲ ਝੁਲਸਣ ਕਾਰਨ ਮੌਤ ਦੇ ਘਾਟ ਉਤਰ ਚੁੱਕਿਆ ਸੀ । ਘਟਨਾ ਵਾਲੀ ਥਾਂ ‘ਤੇ ਪਹੁੰਚੇ ਸੁਸ਼ੀਲ ਰਿੰਕੂ ਨੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਪੀੜ੍ਹਤ ਪਰਿਵਾਰ ਨੂੰ ਵਿੱਤੀ ਮਦਦ ਦੁਆਉਣ ਦੀ ਕੋਸਿ਼ਸ਼ ਕਰਨ ਦਾ ਵੀ ਐਲਾਨ ਕੀਤਾ ।

Advertisement

punjab hockey