Patiala Help Club Logo

ਐਲ. ਜੇ. ਪੀ. (ਪਾਸਵਾਨ) ਲੜੇਗੀ ਪੰਜਾਬ ਦੀਆਂ 117 ਸੀਟਾਂ ਤੇ ਚੋਣ : ਸੁਖਦੇਵ ਪੰਜੇਟਾ

ਪਟਿਆਲਾ, 13 ਨਵੰਬਰ 2026 : ਲੋਕ ਜਨਸ਼ਕਤੀ ਪਾਰਟੀ (ਪਾਸਵਾਨ) (Lok Janshakti Party (Paswan)) ਦੇ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਸੁਖਦੇਵ ਪੰਜੇਟਾ ਨੇ ਕਿਹਾ ਕਿ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜੀਆਂ ਜਾਣਗੀਆਂ ।

ਮੁੱਖ ਚੋਣ ਦਫ਼ਤਰ ਦਾ ਕੇ. ਪੀ. ਚੌਧਰੀ ਨੇ ਕੀਤਾ ਉਦਘਾਟਨ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਟਿਆਲਾ ਵਿਖੇ ਇਕ ਪੈ੍ਸ ਕਾਨਫਰੰਸ ਕਰਨ ਤੋਂ ਬਾਅਦ ਪਟਿਆਲਾ-ਦੇਵੀਗੜ੍ਹ੍ ਰੋਡ ‘ਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਚੰਡੀਗੜ੍ਹ ਇੰਚਾਰਜ ਕੇ. ਪੀ. ਚੌਧਰੀ ਵਲੋਂ ਸੁਖਦੇਵ ਸਿੰਘ ਪੰਜੇਟਾ ਦੀ ਅਗਵਾਈ ਹੇਠ ਪੰਜਾਬ ਪੱਧਰੀ ਮੁੱਖ ਚੋਣ ਦਫ਼ਤਰ (Main Election Office) ਦਾ ਉਦਘਾਟਨ ਕੀਤਾ ਗਿਆ ।

ਕੀ ਆਖਿਆ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਸੁਖਦੇਵ ਪੰਜੇਟਾ ਨੇ

ਇਸ ਮੌਕੇ ਲੋਕ ਜਨਸ਼ਕਤੀ ਪਾਰਟੀ (ਪਾਸਵਾਨ) ਦੇ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਪੰਜੇਟਾ ਨੇ ਕਿਹਾ ਕਿ ਬੇਸ਼ਕ ਲੋਕ ਜਨਸਕ਼ਤੀ ਪਾਰਟੀ (ਪਾਸਵਾਨ) ਦਾ ਐਨ. ਡੀ. ਏ. ਦਾ ਹਿੱਸਾ ਹੈ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਾਂਗੇ ਕਿਉਂਕਿ ਸਾਡੇ ਅਸੂੂਲ ਅਤੇ ਭਾਜਪਾ ਦੇ ਅਸੂਲ ਅਲੱਗ-ਅਲੱਗ ਹਨ, ਜਿਸ ਕਾਰਨ ਪਾਰਟੀ ਦੇ ਕੌਮੀ ਪ੍ਰਧਾਨ ਚਿਰਾਗ ਪਾਸਵਾਨ ਵਲੋਂ ਵਿਸ਼ੇਸ਼ ਤੌਰ ‘ਤੇ ਪਾਰਟੀ ਨੂੰ ਪੰਜਾਬ ਵਿਚ ਹੋਰ ਮਜ਼ਬੂਤ ਕਰਨ ਦੀਆਂ ਕੋਸਿ਼ਸ਼ਾਂ ਜਾਰੀ ਹਨ ਕਿਉਂਕਿ ਉਨ੍ਹਾਂ ਦੇ ਨਾਨਕੇ ਵਿਚ ਪੰਜਾਬ ਵਿਚੋਂ ਹੀ ਹਨ ਪਾਰਟੀ ਦੇ ਕੌਮੀ ਪ੍ਰਧਾਨ ਦਾ ਪੰਜਾਬ ਤੇ ਪੰਜਾਬੀ ਨਾਲ ਲਗਾਓ ਹੈ । ਇਸ ਮੌਕੇ ਬਲਜਿੰਦਰ ਪੰਜੇਟਾ, ਬਿਕਰਮ ਬਾਜਵਾ, ਪ੍ਰੇਮ ਪੂਨੀਆਂ, ਪਾਰਟੀ ਦੇ ਸੀਨੀਅਰ ਆਗੂ ਪੰਜਾਬ ਦੇ ਕਨਵੀਨਰ ਆਰ. ਪੀ. ਬਾਵਾ, ਸੀਨੀਅਰ ਮੀਤ ਪ੍ਰਧਾਨ ਰਮਨ ਭਾਰਦਵਾਜ, ਸੀਨੀਅਰ ਚੀਫ ਸਕੱਤਰ ਪ੍ਰੇਮ ਸਿੰਘ ਸਫਰੀ, ਲੇਬਰ ਸੈਲ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ, ਯੂਥ ਸੈਲ ਦੇ ਪ੍ਰਧਾਨ ਖੁਸ਼ਬੂ ਮਿਸ਼ਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਪਟਿਆਲਾ-ਦੇਵੀਗੜ੍ਹ ਦਫ਼ਤਰ ਵਿਚ ਕੀਤੀ ਜਾਵੇਗੀ ਵਰਕਰਾਂ ਨਾਲ ਸੰਪਰਕ ਮੁਹਿੰਮ ਸ਼ੁਰੂ

ਉਕਤ ਪਾਰਟੀ ਦੇ ਵਪਾਰ ਵਿੰਗ ਦੇ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਪੰਜੇਟਾ ਨੇ ਕਿਹਾ ਕਿ ਪਾਰਟੀ ਵਲੋਂ ਪਹਿਲਾਂ ਚੰਡੀਗੜ੍ਹ ਵਿਚ ਦਫ਼ਤਰ ਖੋਲ੍ਹਿਆ ਗਿਆ ਸੀ ਤੇ ਅੱਜ ਪਟਿਆਲਾ ਵਿਚ ਨਵਾਂ ਦਫ਼ਤਰ ਖੋਲ੍ਹ ਕੇ ਪਾਰਟੀ ਦੇ ਪੰਜਾਬ ਪੱਧਰ ਤੇ ਵਰਕਰਾਂ ਨਾਲ ਸੰਪਰਕ ਕਰਕੇ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ । ਇਸ ਤੋਂ ਬਾਅਦ ਪੰਜਾਬ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਵੱਖ-ਵੱਖ ਵਿੰਗਾਂ ਦੇ ਸੂਬਾ, ਜਿਲਾ ਪ੍ਰਧਾਨਾਂ ਅਤੇ ਹੋਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੇ. ਪੀ. ਚੌਧਰੀ ਅਤੇ ਸੁਖਦੇਵ ਸਿੰਘ ਪੰਜੇਟਾ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ।

ਵਿਧਾਨ ਸਭਾ ਚੋਣਾਂ ਪੰਜਾਬ ਪਾਰਟੀ ਦੇ ਚੋਣ ਨਿਸ਼ਾਨ ‘ਤੇ ਹੀ ਲੜੀਆਂ ਜਾਣਗੀਆਂ : ਪੰਜੇਟਾ

ਸੁਖਦੇਵ ਸਿੰਘ ਪੰਜੇਟਾ ਨੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ (ਪਾਸਵਾਨ) ਪੰਜਾਬ ਅੰਦਰ ਪਾਰਟੀ ਦੇ ਚੋਣ ਨਿਸ਼ਾਨ ‘ਤੇ ਇਕੱਲੇ ਤੌਰ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Legislative Assembly Elections) ਲੜਨ ਲਈ ਤਿਆਰ-ਬਰ-ਤਿਆਰ ਹੈ । ਪਾਰਟੀ ਦੇ ਸੂਬਾ ਵਪਾਰ ਵਿੰਗ ਦੇ ਪ੍ਰਧਾਨ ਸੁਖਦੇਵ ਪੰਜੇਟਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਲੋਕ ਜਨਸ਼ਕਤੀ ਪਾਰਟੀ ਵਲੋਂ ਹਰ ਵਰਗ ਦੇ ਲੋਕਾਂ ਨਾਲ ਤਾਲਮੇਲ ਕਰਕੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇਗੀ।

Advertisement

punjab hockey
Meeting