ਹਰਿਆਣਾ, 26 ਨਵੰਬਰ 2026 : ਹਰਿਆਣਾ (Haryana) ਦੇ ਸ਼ਹਿਰ ਰੋਹਤਕ ਵਿਖੇ ਬੀਤੀ ਅੱਧੀ ਰਾਤ ਨੂੰ ਇਕ ਢਾਬੇ ਤੇ ਦੋ ਗੈਂਗਸਟਰਾਂ ਦੇ ਧੜਿਆਂ ਵਿਚਕਾਰ ਗੋਲੀਬਾਰੀ (Firing) ਦੌੌਰਾਨ ਚਾਰ ਦੀ ਮੌਤ ਹੋ ਗਈ ਹੈ ।
ਕੌਣ-ਕੌਣ ਹਨ ਜੋੋ ਉਤਰ ਗਏ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਰੋਹਤਕ (Rohtak) ਵਿਖੇ ਜੋ ਬੀਤੀ ਅੱਧੀ ਰਾਤ ਨੂੰ ਜੋ ਦੋ ਗੈਂਗਸਟਰਾਂ (Gangsters) ਦੇ ਧੜਿਆਂ ਦੀ ਆਪਸ ਵਿਚ ਹੋਈ ਗੋਲੀਬਾਰੀ ਦੀ ਵਾਪਰੀ ਘਟਨਾ ਦੌਰਾਨ ਚਾਰ ਨੌਜਵਾਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਰਿੰਕੂ, ਵਿਨੀਤ ਅਤੇ ਗੰਜੂ (ਜੋ ਸਾਰੇ ਝੱਜਰ ਦੇ ਪਿੰਡ ਦਿਘਲ ਦੇ ਰਹਿਣ ਵਾਲੇ ਸਨ) ਅਤੇ ਬੇਰੀ ਦੇ ਰਹਿਣ ਵਾਲੇ ਹਿਮਾਂਸ਼ੂ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਪਰੋਕਤ ਦੋਵੇਂ ਗੈਂਗਸਟਰਾਂ ਦੇ ਗਰੁੱਪਾਂ ਵਿਚ ਹਿਮਾਂਸ਼ੂ ਭਾਊ ਅਤੇ ਬਾਬਾ ਗੈਂਗ ਸ਼ਾਮਲ ਹਨ ।
ਕੀ ਦੱਸਿਆ ਥਾਣਾ ਮੁਖੀ ਨੇ
ਆਈ. ਐਮ. ਟੀ. ਥਾਣੇ ਦੇ ਐਸ. ਐਚ. ਓ. ਰਾਜਕਰਨ ਨੇ ਦੱਸਿਆ ਕਿ ਮਿਲਨ ਢਾਬੇ ਨੇੜੇ ਗੈਂਗ ਵਾਰ ਹੋਣ ਦੀ ਸੂਚਨਾ ਮਿਲੀ ਸੀ । ਸੂਚਨਾ ਮਿਲਣ `ਤੇ ਪੁਲਸ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਨੇ ਚਾਰ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਹੈ । ਫਿਲਹਾਲ ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ ।












