ਪਟਨਾ, 13 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਵਿਖੇ ਜਨਤਕ ਥਾਵਾਂ ਤੇ ਅਸ਼ਲੀਲ ਅਤੇ ਦੋਹਰੇ ਅਰਥਾਂ ਵਾਲੇ ਗਾਣੇ ਵਜਾਉਣ (Playing songs) ਦੇ ਰੋਕ ਲਗਾਏ ਜਾਣ (To be banned) ਬਾਰੇ ਖਬਰ ਸਾਹਮਣੇ ਆਈ ਹੈ ।
ਕਿਸ ਨੇ ਜਾਰੀ ਕੀਤੇ ਹਨ ਇਹ ਹੁਕਮ
ਮਿਲੀ ਜਾਣਕਾਰੀ ਅਨੁਸਾਰ ਜੋ ਬਿਹਾਰ ਵਿਖੇ ਜਨਤਕ ਥਾਵਾਂ ਤੇ ਅਸ਼ਲੀਲ ਅਤੇ ਦੋਹਰੇ ਅਰਥਾਂ (Obscene and double meanings) ਵਾਲੇ ਗਾਣੇ ਵਜਾਉਣ ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਉਹ ਹੁਕਮ ਬਿਹਾਰ ਦੇ ਉਪ-ਮੁੱਖ ਮੰਤਰੀ ਤੇ ਗ੍ਰਹਿ ਮੰਤਰੀ (Deputy Chief Minister and Home Minister) ਸਮਰਾਟ ਚੌਧਰੀ ਵਲੋਂ ਜਾਰੀ ਕੀਤੇ ਗਏ ਹਨ । ਇਥੇ ਹੀ ਬਸ ਉਨ੍ਹਾਂ ਨੇ ਅਸ਼ਲੀਲ ਤੇ ਦੋਹਰੇ ਅਰਥਾਂ ਵਾਲੇ ਗਾਣੇ ਵਜਾਉਣ ਤੇ ਰੋਕ ਲਗਾਉਣ ਲਈ ਬਿਹਾਰ ਦੇ ਸਮੁੱਚੇ ਜਿ਼ਲਿਆਂ ਵਿਚ ਵਿਸ਼ੇਸ਼ ਮੁਹਿੰਮ ਚਲਾਉਣ ਅਤੇ ਅਜਿਹੇ ਮਾਮਲਿਆਂ ਵਿਚ ਐਫ. ਆਈ. ਆਰ. ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਹਨ ।
ਦੋਹਰੇ ਅਰਥਾਂ ਵਾਲੇ ਤੇ ਅਸ਼ਲੀਲ ਗਾਣੇ ਬਣ ਚੁੱਕੇ ਹਨ ਸਮਾਜ ਲਈ ਗੰਭੀਰ ਸਮੱਸਿਆ
ਉਨ੍ਹਾਂ ਸਪੱਸ਼ਟ ਕੀਤਾ ਕਿ ਜਨਤਕ ਥਾਵਾਂ (Public places) , ਸਮਾਗਮਾਂ ਅਤੇ ਵਾਹਨਾਂ `ਚ ਇਸ ਤਰ੍ਹਾਂ ਦੇ ਗਾਣੇ ਵਜਾਉਣ ਨੂੰ ਕਿਸੇ ਵੀ ਸਥਿਤੀ `ਚ ਪ੍ਰਵਾਨ ਨਹੀਂ ਕੀਤਾ ਜਾਵੇਗਾ । ਉਪ-ਮੁੱਖ ਮੰਤਰੀ ਨੇ ਕਿਹਾ ਕਿ ਦੋਹਰੇ ਅਰਥਾਂ ਵਾਲੇ ਤੇ ਅਸ਼ਲੀਲ ਗਾਣੇ ਸਮਾਜ ਲਈ ਗੰਭੀਰ ਸਮੱਸਿਆ ਬਣ ਚੁੱਕੇ ਹਨ । ਜਨਤਕ ਥਾਵਾਂ `ਤੇ ਤੇ ਵਾਹਨਾਂ `ਚ ਅਜਿਹੇ ਗਾਣੇ ਵਜਾਉਣ ਨਾਲ ਔਰਤਾਂ ਦੀ ਮਾਣ-ਮਰਿਆਦਾ ਤੇ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ ਅਤੇ ਉਹ ਅਸਹਿਜ ਮਹਿਸੂਸ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਗਾਣੇ ਬੱਚਿਆਂ ਦੀ ਸੋਚ `ਤੇ ਵੀ ਨਾਂਹ-ਪੱਖੀ ਅਸਰ ਪਾਉਂਦੇ ਹਨ।










