ਆਪਣੀ ਹੀ ਕੁੜੀ ਨਾਲ ਬਲਾਤਕਾਰ ਕਰਨ ਤੇ ਪਿਤਾ ਵਿਰੁੱਧ ਕੇਸ ਦਰਜ

Aug 18, 2025 | Breaking, Crime, Latest News, Patiala

ਪਟਿਆਲਾ, 18 ਅਗਸਤ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 65 (1), 351 (2,3), ਬੀ. ਐਨ. ਐਸ. ਸੈਕਸ਼ਨ 6 ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਰਬਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕੈਥਲ ਹਰਿਆਣਾ ਅਤੇ ਹਾਲ ਵਾਸੀ ਕਿਰਾਏਦਾਰ ਉਪਕਾਰ ਨਗਰ ਫੈਕਟਰੀ ਏਰੀਆ ਪਟਿਆਲਾ ਸ਼ਾਮਲ ਹੈ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਉਸ ਵਲੋਂ ਸਾਲ 2021 ਵਿਚ ਸਰਬਜੀਤ ਸਿੰਘ ਨਾਲ ਦੂਸਰਾ ਵਿਆਹ ਕਰਵਾ ਲਿਆ ਗਿਆ ਸੀ ਤੇ ਹਮੇਸ਼ਾਂ ਵਾਂਗ 15 ਅਗਸਤ ਨੂੰ ਉਹ ਕਰੀਬ ਇਕ ਹਫ਼ਤੇ ਬਾਅਦ ਕੰਮ ਤੋਂ ਘਰ ਆਈ ਸੀ ਤਾਂ ਉਸਦੀ ਲੜਕੀ ਜੋ 14 ਸਾਲਾਂ ਦੀ ਹੈ ਨੇ ਦੱਸਿਆ ਕਿ 15 ਅਗਸਤ ਨੂੰ ਜਦੋਂ ਉਹ ਘਰ ਇਕੱਲੀ ਸੀ ਤਾਂ ਸਰਬਜੀਤ ਸਿੰਘ ਨੇ ਉਸ ਨਾਲ ਬਲਾਤਕਾਰ (Rape) ਕੀਤਾ ਸੀ ਤੇ ਕਰੀਬ ਇਕ ਮਹੀਨੇ ਤੋਂ ਸਰਬਜੀਤ ਕੁੜੀ ਨਾਲ ਬਲਾਤਕਾਰ ਕਰਦਾ ਆ ਰਿਹਾ ਹੈ । ਜਦੋਂ ਉਹ ਘਰ ਆਈ ਤਾਂ ਸਰਬਜੀਤ ਸਿੰਘ ਘਰ ਨਹੀਂ ਸੀ। ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।