ਪਰਾਲੀ ਸਾੜਨ ਤੇ ਦੋ ਕਿਸਾਨਾਂ ਵਿਰੁੱਧ ਕੇਸ ਦਰਜ

Oct 30, 2025 | Latest News, PUNJAB

ਜਲੰਧਰ, 30 ਅਕਤੂਬਰ 2025 : ਪੰਜਾਬ ਦੇੇ ਜਿ਼ਲਾ ਜਲੰਧਰ ਦੇ ਵੱਖ-ਵੱਖ ਖੇਤਰਾਂ ਦੇ ਦੋ ਕਿਸਾਨਾਂ ਖਿਲਾਫ਼ ਪਰਾਲੀ ਸਾੜਨ (Burning stubble) ਤੇ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਲੰਧਰ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।

ਕਿਸ ਕਿਸ ਤੇ ਦਰਜ ਕੀਤਾ ਗਿਆ ਹੈ ਕੇਸ

ਜਲੰਧਰ ਦੇ ਜਿਨ੍ਹਾਂ ਦੋ ਕਿਸਾਨਾਂ ਦੇ ਵਿਰੁੱਧ ਕੇਸ ਦਰਜ (Case registered against two farmers) ਕੀਤਾ ਗਿਆ ਹੈ ਵਿਚ ਪਹਿਲਾ ਮਾਮਲਾ ਥਾਣਾ ਮਹਿਤਪੁਰ ਪੁਲਸ ਵੱਲੋਂ ਕਿਸਾਨ ਪਰਮਿੰਦਰ ਸਿੰਘ ਨਿਵਾਸੀ ਰਾਮਪੁਰ ਦੇ ਖ਼ਿਲਾਫ਼ ਸ਼ਾਮਲ ਹੈ ਅਤੇ ਇਹ ਮਾਮਲਾ ਪਟਰਿੰਦਰ ਕੁਮਾਰ ਨਿਵਾਸੀ ਨੂਰਮਹਲ ਦੀ ਲਿਖਤੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ । ਇਸੇ ਤਰ੍ਹਾਂ ਦੂਜਾ ਮਾਮਲਾ ਥਾਣਾ ਲੋਹੀਆਂ (Police Station Lohian) ਦੀ ਪੁਲਸ ਵੱਲੋਂ ਮੰਡਾਲਾ ਪਿੰਡ ਦੇ ਕਿਸਾਨ ਸਰਵਨ ਸਿੰਘ ਖਿਲਾਫ਼ ਪਰਾਲੀ ਸਾੜਨ ਦੇ ਮਾਮਲੇ ਵਿਚ ਦਰਜ ਕੀਤਾ ਗਿਆ । ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ 26 ਅਕਤੂਬਰ ਨੂੰ ਪਿੰਡ ਮੰਡਾਲਾ ਵਿੱਚ ਸਵਰਨ ਸਿੰਘ ਵੱਲੋਂ ਖੇਤਾਂ ਵਿੱਚ ਪਰਾਲੀ ਸਾੜਨ ਦੇ ਸਬੂਤ ਮਿਲੇ ਹਨ ਮਿਲੇ, ਜਿਸ ਦੇ ਚਲਦਿਆਂ ਉਸ ਦੇ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ ।