ਸਕੂਟਰੀ ਮੋਟਰਸਾਈਕਲ ਵਿਚ ਲਿਆ ਕੇ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ

Jul 31, 2025 | Breaking, Crime, Latest News, Patiala

ਪਟਿਆਲਾ, 31 ਜੁਲਾਈ 2025 : ਥਾਣਾ ਤ੍ਰਿਪੜੀ ਪੁਲਸ ਨੇ ਇਕ ਸਕੂਟਰੀ ਦੇ ਅਣਪਛਾਤੇ ਚਾਲਕ ਵਿਰੁਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇਵੱਖ-ਵੱਖ ਧਾਰਾਵਾਂ 281, 125-ਏ, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰੁਪਿੰਦਰ ਕੋਰ ਪੁੱਤਰੀ ਪ੍ਰੇਮ ਸਿੰਘ ਵਾਸੀ ਕੁਆਟਰ ਨੰ. 126-ਏ ਫਸਟ ਫਲੋਰ ਤਿੰਨ ਮੰਜਿਲਾ ਪੁਲਿਸ ਲਾਇਨ ਪਟਿਆਲਾ ਨੇ ਦੱਸਿਆ ਕਿ 19 ਜੁਲਾਈ ਨੂੰ ਜਦੋਂ ਉਸਦੇ ਪਿਤਾ ਮੋਟਰਸਾਇਕਲ ਤੇ ਸਵਾਰ ਹੋ ਕੇ ਪੁਲਿਸ ਲਾਇਨ ਪਟਿਆਲਾ ਦੇ ਮੇਨ ਗੇਟ ਕੋਲ ਜਾ ਰਹੇ ਸਨ ਤਾਂ ਸਕੂਟਰੀ ਦੇ ਅਣਪਛਾਤੇ ਚਾਲਕ (Unidentified scooter driver) ਨੇ ਆਪਣੀ ਸਕੂਟਰੀ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਦੇ ਪਿਤਾ ਦੇ ਵਿੱਚ ਮਾਰੀ, ਜਿਸ ਕਾਰਨ ਵਾਪਰੇ ਐਕਸੀਡੈਂਟ ਵਿੱਚ ਉਸ ਦੇ ਪਿਤਾ ਦੇ ਕਾਫੀ ਸੱਟਾ ਲੱਗੀਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।