ਕਾਰ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਮਾਰਨ ਕਰਕੇ ਮੌਤ ਹੋ ਜਾਣ ਤੇ ਕੇਸ ਦਰਜ

Nov 9, 2025 | Crime, Latest News, Patiala

ਪਾਤੜਾਂ, 9 ਨਵੰਬਰ 2025 :  ਥਾਣਾ ਪਾਤੜਾਂ (Police Station Patran) ਪੁਲਸ ਨੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281, 106 (1), 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਜੀਤ ਕੋਰ (Complainant Kuljit Kaur) ਪਤਨੀ ਲਖਵੀਰ ਸਿੰਘ ਵਾਸੀ ਪਿੰਡ ਗੁਲਹਾੜ ਥਾਣਾ ਪਾਤੜਾਂ ਨੇ ਦੱਸਿਆ ਕਿ 7 ਨਵੰਬਰ 2025 ਨੂੰ ਜਦੋ ਉਹ ਆਪਣੇ ਪਤੀ ਨਾਲ ਸਕੂਟਰੀ ਤੇ ਸਵਾਰ ਹੋ ਕੇ ਪਿੰਡ ਗੁਲਾਹੜ ਕੋਲ ਜਾ ਰਹੀ ਸੀ ਤਾਂ ਕਾਰ ਦੇ ਅਣਪਛਾਤੇ ਡਰਾਈਵਰ ਨੇ ਕਾਰ ਤੇਜ ਰਫ਼ਤਾਰ ਤੇ ਲਾਪ੍ਰਵਾਹੀ (Car speeding and reckless driving) ਨਾਲ ਲਿਆ ਕੇ ਉਨ੍ਹਾਂ ਵਿਚ ਮਾਰੀ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦੇ ਪਤੀ ਦੀ ਮੌਤ ਹੋ ਗਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।