ਸੀ. ਬੀ. ਆਈ. ਅਦਾਲਤ ਨੇ ਭੁੱਲਰ ਦਾ ਪੰਜ ਤੇ ਕ੍ਰਿਸ਼ਨੂ ਦਾ 14 ਦਿਨਾਂ ਦਾ ਦਿੱਤਾ ਰਿਮਾਂਡ

Nov 6, 2025 | Breaking, Latest News, PUNJAB

ਚੰਡੀਗੜ੍ਹ, 6 ਨਵੰਬਰ 2025 : ਪੰਜਾਬ ਦੇ ਰੋਪੜ ਰੇਂਜ ਦੇ ਡੀ. ਆਈ. ਜੀ. (ਸਸਪੈਂਡਿਡ) ਹਰਚਰਨ ਸਿੰਘ ਭੁੱਲਰ (D. I. G. (Suspended) Harcharan Singh Bhullar) ਨੂੰ ਅੱਜ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਅਦਾਲਤ ਨੇ 5 ਦਿਨਾਂ ਅਤੇ ਕ੍ਰਿਸ਼ਨੂ ਸ਼ਾਰਦਾ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ (Judicial remand) ਤੇ ਭੇਜ ਦਿੱਤਾ ਹੈ ।

ਮੁਲਾਕਾਤ ਲਈ ਭੁੱਲਰ ਦੇ ਵਕੀਲ ਨੂੰ ਮਿਲੀ ਮਨਜ਼ੂਰੀ

ਡੀ. ਆਈ. ਜੀ. (ਸਸਪੈਂਡਿਡ) ਹਰਚਰਨ ਸਿੰਘ ਭੁੱਲਰ ਦੇ ਵਕੀਲ ਵਲੋਂ ਅੱਜ ਜਦੋਂ ਮਾਨਯੋਗ ਅਦਾਲਤ (Honorable Court) ਵਿਚ ਪਟੀਸ਼ਨ ਦਾਇਰ ਕਰਕੇ ਭੁੱਲਰ ਨਾਲ ਮੁਲਾਕਾਤ ਕਰਨ ਦੀ ਮੰਗ ਕੀਤੀ ਗਈ ਤਾਂ ਮਾਨਯੋਗ ਕੋਰਟ ਨੇ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਹੁਕਮ ਦਿੱਤਾ ਕਿ ਰੋਜ਼ਾਨਾ ਸ਼ਾਮ ਵੇਲੇ 4 ਤੋਂ 5 ਵਜੇ ਤੱਕ ਦੇ ਸਮੇਂ ਦੌਰਾਨ ਐਡਵੋਕੇਟ ਆਪਣੇ ਮੁਵੱਕਿਲ ਭੁੱਲਰ ਨਾਲ ਮੁਲਾਕਾਤ ਕਰ ਸਕਣਗੇ । ਇਥੇ ਹੀ ਬਸ ਨਹੀਂ ਹਰਚਰਨ ਸਿੰਘ ਭੁੱਲਰ ਦੇ ਵਕੀਲ ਵਲੋਂ ਪਹਿਲਾਂ ਮਾਨਯੋਗ ਕੋਰਟ ਵਿਚ ਸੀ. ਬੀ. ਆਈ. (C. B. I.) ਦੇ ਪੰਜਾਬ ਵਿਚ ਦਾਖਲ ਹੋਣ ਦਾ ਸਖ਼ਤ ਵਿਰੋਧ ਕਰਦਿਆਂ ਰਿਮਾਂਡ ਦਾ ਵੀ ਵਿਰੋਧ ਕੀਤਾ ਗਿਆ ਸੀ ਅਤੇ ਆਖਿਆ ਗਿਆ ਸੀ ਕਿ ਹਰਚਰਨ ਭੁੱਲਰ ਦੀ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੈ ।