ਪਟਿਆਲਾ, 3 ਦਸੰਬਰ 2025 : ਪਟਿਆਲਾ ਤੋਂ ਸਮਾਣਾ ਰੋਡ ਤੇ ਪੈਂਦੇ ਪਿੰਡ ਗਾਜੀਪੁਰ (Village Ghazipur) ਵਿਖੇ ਸਕੂਲ ਤੋਂ ਵਿਦਿਆਰਥੀਆਂ ਨੂੰ ਘਰ ਛੱਡਦੇ ਵੇਲੇ ਇਕ ਸਕੂਲੀ ਬੱਚੇ ਨੂੰ ਘਰ ਦੇ ਸਾਹਮਣੇ ਉਤਾਰਦੇ ਸਮੇਂ ਇਕ ਬਾਈਕ ਚਾਲਕ (Biker) ਵਲੋਂ ਬੱਚੇ ਨੂੰ ਟੱਕਰ ਮਾਰ (Hit) ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।
ਸਕੂਲ ਸੇਵ ਵਾਹਨ ਪਾਲਿਸੀ ਦੀਆਂ ਉਡੀਆਂ ਧੱਜੀਆਂ
ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿਚ ਤਰ੍ਹਾਂ ਤਰ੍ਹਾਂ ਤੋਂ ਚਲਾਈਆਂ ਜਾ ਰਹੀਆਂ ਸਕੂਲ ਸੇਵ ਵਾਹਨ ਪਾਲਿਸੀ (School Save Vehicle Policy) ਤਹਿਤ ਨਾ ਤਾ ਵਾਹਨਾਂ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਸਕੂਲੀ ਬੱਚਿਆਂ ਦੀ ਸੁਰੱਖਿਆ ਵੱਲ, ਜਿਸਦਾ ਨਤੀਜਾ ਅੱਜ ਫਿਰ ਇਕ ਬੱਚੇ ਦੇ ਬਸ ਵਿਚੋ਼ ਉਤਰ ਕੇ ਘਰ ਵੱਲ ਸੜਕ ਪਾਰ ਕਰਕੇ ਜਾਣ ਵੇਲੇ ਟੱਕਰ ਵੱਜਣ ਤੇ ਨਿਕਲਿਆ । ਜਦੋਂ ਕਿ ਸਕੂਲ ਮੈਨੇਜਮੈਂਟ (School Management) ਨੂੰ ਹੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਬੱਸ ਅੰਦਰ ਸਵਾਰ ਬਸ ਚਾਲਕ ਤੋਂ ਇਲਾਵਾ ਸਹਿ-ਚਾਲਕ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਉਸਦੇ ਘਰ ਦੇ ਬਾਹਰ ਸੁਰੱਖਿਅਤ ਛੱਡਿਆ ਜਾਵੇ ਤਾਂ ਜੋ ਅਜਿਹੇ ਸੜਕੀ ਹਾਦਸੇ ਨਾ ਵਾਪਰਨ ਪਰ ਪ੍ਰਸ਼ਾਸਨ ਤੇ ਸਕੂਲ ਮੈਨੇਜਮੈਂਟ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਨ ਤੇ ਵੀ ਸਬਕ ਨਹੀਂ ਲੈ ਰਹੀਆਂ ਹਨ ਤੇ ਹਾਦਸੇ ਵਾਪਰਦੇ ਜਾ ਰਹੇ ਹਨ ।










