ਪਠਾਣਮਾਜਰਾ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕੋਰਟ ਨੇ ਦਿੱਤਾ ਇਕ ਹੋਰ ਮੌਕਾ

Nov 6, 2025 | Breaking, Crime, Latest News, Patiala

ਪਟਿਆਲਾ, 6 ਨਵੰਬਰ 2025 : ਵਿਧਾਨ ਸਭਾ ਹਲਕਾ ਸਨੌਰ (Sanaur Assembly Constituency) ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਦੀ ਮਾਨਯੋਗ ਅਦਾਲਤ ਨੇ ਇਕ ਨੋਟਿਸ ਭੇਜ ਕੇ ਆਖਰੀ ਮੌਕਾ ਦਿੱਤਾ ਹੈ ਕਿ ਉਹ ਰੇਪ ਮਾਮਲੇ ਵਿਚ ਕੋਰਟ (Court) ਵਿਚ ਪੇਸ਼ ਹੋ ਸਕਣ । ਅਦਾਲਤ ਨੇ ਉਨ੍ਹਾਂ ਨੂੰ 12 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ।

12 ਨਵੰਬਰ ਤੱਕ ਪੇਸ਼ ਨਾ ਹੋਣ ਤੇ ਦਿੱਤਾ ਜਾਵੇਗਾ ਭਗੌੜਾ ਕਰਾਰ

ਮਾਨਯੋਗ ਅਦਾਲਤ ਨੇ ਵਿਧਾਇਕ ਪਠਾਣਮਾਜਰਾ (ਵਿਧਾਇਕ ਪਠਾਣਮਾਜਰਾ ) ਨੂੰ ਜਾਰੀ ਕੀਤੇ ਨੋਟਿਸ ਵਿਚ ਜਿਥੇ 12 ਨਵੰਬਰ ਤੱਕ ਪੇਸ਼ ਹੋਣ ਦੇ ਹੁਕਮ ਦਿੱਤੇ ਹਨ, ਉਥੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੇਸ਼ ਨਾ ਹੋਇਆ ਗਿਆ ਤਾਂ ਅਦਾਲਤ ਵਲੋਂ ਪਠਾਣਮਾਜਰਾ ਨੂੰ ਭਗੌੜਾ ਕਰਾਰ (Fugitive agreement) ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ।ਇਥੇ ਹੀ ਬਸ ਨਹੀਂ ਪੇਸ਼ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀ ਜਾਇਦਾਦ ਵੀ ਕੁਰਕ ਕੀਤੀ ਜਾ ਸਕਦੀ ਹੈ ।