Patiala Help Club Logo

ਦਿਵਿਆਂਗ ਅਕਾਊਂਟੈਂਟ ਨਾਲ ਦੋਸਤੀ ਦੇ ਬਹਾਨੇ ਕੀਤਾ ਜਬਰ-ਜਨਾਹ

Aug 19, 2026 | Breaking, Crime, Haryana, Latest News, News

ਗੁੜਗਾਓਂ, 19 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਗੁੜਗਾਓਂ ਵਿਖੇ ਇਕ ਅਪਾਹਜ ਅਕਾਉਂਟੈਂਟ ਨਾਲ ਦੋਸਤੀ ਕਰਕੇ ਉਸ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਦੇ ਇਕ ਵਿਭਾਗ ਵਿਚ ਬਤੌਰ ਅਕਾਊਂਟੈਂਟ ਤਾਇਨਾਤ ਇਕ ਦਿਵਿਆਂਗ ਲੜਕੀ (Disabled girl) ਜੋ ਕਿ ਅੱਖਾਂ ਦੀ ਰੌਸ਼ਨੀ ਤੋਂ ਵਾਂਝੀ ਹੈ ਨੂੰ ਇਕ ਵਿਅਕਤੀ ਵਲੋਂ ਲਿਫਟ ਦੇਣ ਦੇ ਬਹਾਨੇ ਜਾਣ-ਪਛਾਣ ਵਧਾ ਕੇ ਹੋਟਲ ਵਿਚ ਲਿਜਾ ਕੇ ਵੱਖ-ਵੱਖ ਥਾਵਾਂ ‘ਤੇ ਵਾਰ-ਵਾਰ ਉਸ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਦੌਰਾਨ ਜਬਰ ਜਨਾਹ ਕਰਨ ਵਾਲੇ ਵਿਅਕਤੀ ਵਲੋਂ ਲੜਕੀ ਦਾ ਏ. ਟੀ. ਐਮ. ਕਾਰਡ ਤੇ ਪਿਨ ਪਤਾ ਕਰਕੇ ਲੜਕੀ ਦੇ ਖਾਤੇ ਵਿਚੋਂ ਲੱਖਾਂ ਰੁਪਏ ਵੀ ਕੱਢਵਾਏ ਗਏ ਹਨ ।

ਕੀ ਦੱਸਿਆ ਪੀੜ੍ਹਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ

ਜਬਰ ਜਨਾਹ ਦੀ ਸਿ਼ਕਾਰ ਹੋਈ ਦਿਵਿਆਂਗ ਅਕਾਉਂਟੈਂਟ ਲੜਕੀ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਇੱਕ ਨੌਜਵਾਨ ਨੇ ਉਸ ਨੂੰ ਆਪਣੀ ਕਾਰ ਵਿੱਚ ਲਿਫਟ ਦਿੱਤੀ ਸੀ । ਇਸ ਤੋਂ ਬਾਅਦ ਮੁਲਜ਼ਮ ਨੇ ਗੱਲਬਾਤ ਵਧਾ ਕੇ ਖੁਦ ਨੂੰ ਮਦਦਗਾਰ ਵਜੋਂ ਪੇਸ਼ ਕੀਤਾ । ਹੌਲੀ-ਹੌਲੀ ਦੋਵਾਂ ਵਿਚਾਲੇ ਦੋਸਤੀ ਹੋ ਗਈ । ਮੁਲਜ਼ਮ ਉਸ ਨੂੰ ਕਈ ਵਾਰ ਰੈਸਟੋਰੈਂਟ ਵਿੱਚ ਖਾਣਾ ਖੁਆਉਣ ਲਈ ਲੈ ਗਿਆ ਅਤੇ ਬਾਅਦ ਵਿੱਚ ਪ੍ਰੇਮ ਸਬੰਧ ਬਣਾਉਣ ਦਾ ਪ੍ਰਸਤਾਵ ਵੀ ਦਿੱਤਾ, ਜਿਸ ਨੂੰ ਲੜਕੀ ਨੇ ਠੁਕਰਾ ਦਿੱਤਾ । ਪੀੜਤਾ ਦੀ ਸਿ਼ਕਾਇਤ ’ਤੇ ਪਟੌਦੀ ਥਾਣਾ ਪੁਲਸ ਨੇ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੁਲਸ ਵਲੋਂ ਕੀਤੀ ਜਾ ਰਹੀ ਹੈ ਸਮੁੱਚੇ ਮਾਮਲੇ ਦੀ ਜਾਂਚ

ਜਾਣਕਾਰੀ ਮੁਤਾਬਕ ਲੜਕੀ ਦੇ ਵਿਰੋਧ ਕਰਨ ਅਤੇ ਪੁਲਸ ਵਿੱਚ ਸਿ਼ਕਾਇਤ ਕਰਨ ਦੀ ਗੱਲ ਕਹਿਣ ’ਤੇ ਮੁਲਜ਼ਮ ਨੇ ਦਬਾਅ ਬਣਾਉਣ ਲਈ ਉਸ ਦੇ ਨਾਮ ’ਤੇ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ । ਆਖਰਕਾਰ ਪੀੜਤਾ ਨੇ ਹਿੰਮਤ ਕਰਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ । ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕਰ ਲਈ ਹੈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੂਤਾਂ ਦੇ ਆਧਾਰ ’ਤੇ ਮੁਲਜ਼ਮ ਖਿ਼ਲਾਫ਼ ਕਾਰਵਾਈ ਕੀਤੀ ਜਾਵੇਗੀ ।