ਫਰੀਦਾਬਾਦ, 4 ਮਈ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੇ ਸੈਕਟਰ-17 ਨੇੜੇ ਸ਼ਨੀਵਾਰ ਰਾਤ ਪਰਿਵਾਰਕ ਕਲੇਸ਼ ਤੋਂ ਪਰੇਸ਼ਾਨ ਡੈਂਟਲ ਸਰਜਨ ਨੇ ਆਗਰਾ ਨਹਿਰ `ਚ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਈ ।
ਕੌਣ ਹੈ ਇਹ ਵਿਅਕਤੀ
ਮ੍ਰਿਤਕ ਦੀ ਪਛਾਣ ਬੱਲਭਗੜ੍ਹ ਯਾਦਵ ਕਾਲੋਨੀ ਵਾਸੀ ਡਾ. ਸਚਿਨ (36) ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਡਾ. ਸਚਿਨ ਯਾਦਵ ਕਾਲੋਨੀ `ਚ ਪਤਨੀ ਲਗਭਗ 11 ਸਾਲਾ ਧੀ ਅਤੇ 10 ਸਾਲਾ ਪੁੱਤਰ ਨਾਲ ਰਹਿੰਦੇ ਸਨ । ਉਨ੍ਹਾਂ ਦਾ ਮੋਹਨਾ ਰੋਡ `ਤੇ ਡੈਂਟਲ ਕਲੀਨਿਕ ਹੈ । ਸ਼ਨੀਵਾਰ ਰਾਤ ਲੱਗਭਗ 9 ਵਜੇ ਸਚਿਨ ਸੈਕਟਰ-87 ਸਥਿਤ ਆਪਣੀ ਭੈਣ ਦੇ ਘਰ ਤੋਂ ਪਤਨੀ ਅਤੇ ਬੱਚਿਆਂ ਨਾਲ ਸਕਾਰਪੀਓ ਕਾਰ `ਚ ਵਾਪਸ ਪਰਤ ਰਹੇ ਸਨ ।
ਪਤਨੀ ਤੇ ਬੱਚਿਆਂ ਨਾਲ ਭੈਣ ਦੇ ਘਰ ਤੋਂ ਪਰਤ ਰਿਹਾ ਸੀ ਡੈਂਟਲ ਸਰਜਨ
ਦੱਸਿਆ ਜਾ ਰਿਹਾ ਹੈ ਕਿ ਭੈਣ ਦੇ ਘਰ ਹੀ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ । ਵਾਪਸੀ ਦੌਰਾਨ ਰਸਤੇ `ਚ ਦੋਵਾਂ ਵਿਚਾਲੇ ਝਗੜਾ ਹੋਰ ਵੱਧ ਗਿਆ । ਜਦੋਂ ਉਹ ਕਾਰ `ਚ ਸੈਕਟਰ-17 ਪੁਲ ਨੇੜੇ ਪਹੁੰਚੇ ਤਾਂ ਡਾ. ਸਚਿਨ ਨੇ ਅਚਾਨਕ ਕਾਰ ਰੋਕ ਦਿੱਤੀ ਅਤੇ ਪੈਦਲ ਹੀ ਨਹਿਰ ਵੱਲ ਜਾਣ ਲੱਗੇ । ਪਤੀ ਨੂੰ ਨਹਿਰ ਵੱਲ ਜਾਂਦਾ ਦੇਖ ਪਤਨੀ ਨੇ ਉਨ੍ਹਾਂ ਨੂੰ ਰੋਕਣ ਦੀ ਕਾਫੀ ਕੋਸਿ਼ਸ਼ ਕੀਤੀ ਪਰ ਸਚਿਨ ਨੇ ਪਤਨੀ ਨੂੰ ਧੱਕਾ ਦੇ ਕੇ ਨਹਿਰ `ਚ ਛਾਲ (Jump into the canal) ਮਾਰ ਦਿੱਤੀ । ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ `ਤੇ ਪੁੱਜੇ ਅਤੇ ਤੁਰੰਤ ਡਾਇਲ-112 `ਤੇ ਕਾਲ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ । ਪੁਲਸ ਦੀ ਟੀਮ ਮੌਕੇ `ਤੇ ਪਹੁੰਚੀ । ਐਤਵਾਰ ਦੁਪਹਿਰ ਨੂੰ ਡਾ. ਸਚਿਨ ਦੀ ਲਾਸ਼ ਆਗਰਾ ਨਹਿਰ `ਚ ਬਡੋਲੀ ਪਲ ਕੋਲੋਂ ਬਰਾਮਦ ਕੀਤੀ ਗਈ ।










