Patiala Help Club Logo

ਬਜ਼ੁਰਗ ਮਹਿਲਾ ਨੇ ਲਗਾਏ ਜਿਨਸੀ ਸੋਸ਼ਣ ਤੇ ਮਾਰਕੁੱਟ ਦੇ ਦੋਸ਼

Aug 18, 2026 | Breaking, Crime, Haryana, Latest News, News

ਪਾਣੀਪਤ, 18 ਅਗਸਤ 2026 : ਪਾਣੀਪਤ (Panipat) ਵਿਖੇ ਸਿਵਲ ਹਸਪਤਾਲ ਵਿਖੇ ਸਿਟੀ ਸਕੈਨ ਕਰਵਾਉਣ ਪਹੁੰਚੀ ਮਹਿਲਾ ਨੇ ਉਸ ਨਾਲ ਜਿਨਸੀ ਸੋਸ਼ਣ (Sexual abuse) ਅਤੇ ਮਾਰਕੁੱਟ ਦੇ ਦੋਸ਼ ਲਗਾਏ ਹਨ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪਾਣੀ ਦੇ ਸਿਵਲ ਹਸਪਤਾਲ (Civil Hospital) ਵਿਚ ਇਲਾਜ ਕਰਵਾ ਰਹੀ ਜਿਸ 57 ਸਾਲਾ ਬਜ਼ੁਰਗ ਮਹਿਲਾ ਨਾਲ ਸਿਟੀ ਸਕੈਨ (City Scan) ਕਰਵਾਉਣ ਲਈ ਆਉਣ ਵੇਲੇ ਉਥੇ ਮੌਜੂਦ ਸਿਟੀ ਸਕੈਨ ਟੈਕਨੀਸ਼ੀਅਨ ਵਿਅਕਤੀ ਵਲੋਂ ਕਮਰੇ ਵਿਚ ਇਕੱਲੀ ਦੇਖ ਕੇ ਉਸਦੀ ਜਿਨਸੀ ਸੋਸ਼ਣ ਅਤੇ ਮਾਰਕੁੱਟ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਸਬੰਧ ਵਿਚ ਜਿਥੇ ਕੰਪਨੀ ਵਲੋਂ ਜਿਸ ‘ਤੇ ਦੋਸ਼ ਲੱਗੇ ਹਨ ਨੂੰ ਟੈਕਨੀਸ਼ੀਅਨ ਨਹੀਂ ਇਹ ਤਾਂ ਸਕਿਓਰਿਟੀ ਗਾਰਡ ਹੈ ਕਹਿ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਵਿਰੁੱਧ ਪੁਲਸ ਵਲੋਂ ਵੀ ਕੇਸ ਦਰਜ ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਪ੍ਰਾਪਤ ਸੂਚਨਾ ਮੁਤਾਬਕ ਸਿਵਲ ਹਸਪਤਾਲ ਵਿਚ ਆਈ ਬਜ਼ੁਰਗ ਮਹਿਲਾ ਨਾਲ ਕੀਤੇ ਗਏ ਉਕਤ ਸ਼ਰਮਨਾਕ ਘਟਨਾਕ੍ਰਮ ਸਬੰਧੀ ਜਿਸ ਵਿਅਕਤੀ ਤੇ ਦੋਸ਼ ਲੱਗੇ ਹਨ ਦੀ ਪਛਾਣ ਰਾਕੇਸ਼ ਦੇ ਤੌਰ ‘ਤੇ ਹੋਈ ਹੈ । ਉਕਤ ਵਿਅਕਤੀ ਦੀ ਇਸ ਹਰਕਤ ਦਾ ਪਤਾ ਲੱਗਣ ‘ਤੇ ਇਕ ਮਹਿਲਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਦੱਸਿਆ ਕਿ ਇਸ ਵਿਅਕਤੀ ਨੇ ਬਜ਼ੁਰਗ ਮਹਿਲਾ ਨੂੰ ਕਮਰੇ ਵਿਚ ਇਕੱਲੀ ਦੇਖ ਕੇ ਇਹ ਸਭ ਕੀਤਾ । ਇਥੇ ਹੀ ਬਸ ਨਹੀਂ ਇਸ ਵਿਅਕਤੀ ਨੇ ਮਹਿਲਾ ਦੇ ਕੱਪੜੇ ਉਤਾਰਨ ਦੀ ਕੋਸਿ਼ਸ਼ ਕਰਨ ਦੇ ਨਾਲ-ਨਾਲ ਮਹਿਲਾ ਦੇ ਬੁੱਲ ਤੇ ਦੰਦ ਨਾਲ ਸੱਟ ਵੀ ਮਾਰੀ ਹੈ ।

ਪੁਲਸ ਕਰ ਰਹੀ ਹੈ ਘਟਨਾਕ੍ਰਮ ਦੇ ਪਹਿਲੂਆਂ ਦੀ ਜਾਂਚ

ਉਕਤ ਵਾਪਰੇ ਜਿਨਸੀ ਸੋਸ਼ਣ ਅਤੇ ਮਾਰਕੁੱਟ (Beating) ਘਟਨਾਕ੍ਰਮ ਦੀ ਸਿ਼ਕਾਇਤ ਮਿਲਦਿਆਂ ਹੀ ਜਿਥੇ ਪੁਲਸ ਨੇ ਸਬੰਧਤ ਵਿਅਕਤੀ ਵਿਰੁੱਧ ਕੇਸ ਦਰਜ (Case registered) ਕਰ ਲਿਆ ਸੀ, ਉਥੇ ਹੀ ਇਸ ਘਟਨਾਕ੍ਰਮ ਦੀ ਸਿ਼ਕਾਇਤ ਦੇ ਆਧਾਰ ‘ਤੇ ਸਮੁੱਚੇ ਪਹਿਲੂਆਂ ਤੋ ਜਾਂਚ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਇਸ ਘਟਨਾਕ੍ਰਮ ਤੋਂ ਬਾਅਦ ਹਸਪਤਾਲ ਵਿਚ ਮਹਿਲਾ ਸੁਰੱਖਿਆ ਕਰਮਚਾਰੀ ਦੀ ਤਾਇਨਾਤ ਦੀ ਵੀ ਮੰਗ ਕੀਤੀ ਗਈ ਹੈ ।

Advertisement