ਰਾਜਪੁਰਾ, 26 ਜੂਨ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਰਾਜਪੁਰਾ (Rajpura) ਦੇ ਅੰਡਰ ਬ੍ਰਿਜ ਰੋਡ ਤੇ ਸਥਿਤ ਲਕਸ਼ਮੀ ਪ੍ਰਾਪਰਟੀ (Lakshmi Property) ਦੇ ਦਫ਼ਤਰ ‘ਤੇ ਗੋਲੀਬਾਰੀ (Shooting) ਕੀਤੇ ਜਾਣ ਦਾ ਸਮਾਚਾਰ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਅੰਡਰ ਬ੍ਰਿਜ ਰੋਡ (Under Bridge Road) ‘ਤੇ ਸਥਿਤ ਲਕਸ਼ਮੀ ਪ੍ਰਾਪਰਟੀ ਦੇ ਦਫ਼ਤਰ ਤੇ ਗੋਲੀਬਾਰੀ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਰੇਕੀ ਦੋ ਨੌਜਵਾਨਾਂ ਵਲੋਂ ਸਵੇਰ ਤੋਂ ਹੀ ਕੀਤੀ ਜਾ ਰਹੀ ਸੀ । ਬਾਈਕ ਸਵਾਰ ਦੋਵੇਂ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਵਿਚੋਂ ਜਾਣਕਾਰੀ ਮੁਤਾਬਕ ਇਕ ਬਾਹਰ ਖੜ੍ਹਾ ਬਾਈਕ ਤੇ ਇੰਤਜ਼ਾਰ ਕਰਦਾ ਰਿਹਾ ਜਦੋਂ ਕਿ ਦੂਸਰਾ ਨੌਜਵਾਨ ਦਫ਼ਤਰ ਦੇ ਅੰਦਰ ਗਿਆ ਅਤੇ ਉਥੇ ਕਈ ਰਾਊਂਡ ਫਾਇਰ ਕਰਕੇ ਆਪਣੇ ਬਾਹਰ ਖੜ੍ਹੇ ਸਾਥੀ ਨਾਲ ਫਰਾਰ ਹੋ ਗਿਆ।
ਘਟਨਾ ਦਾ ਪਤਾ ਚਲਦਿਆਂ ਹੀ ਪਹੁੰਚੀਆਂ ਪੁਲਸ ਦੀਆਂ ਟੀਮਾਂ
ਉਪਰੋਕਤ ਘਟਨਾਕ੍ਰਮ ਦੇ ਵਾਪਰਨ ਦਾ ਪਤਾ ਚਲਦਿਆਂ ਹੀ ਸੀ. ਆਈ. ਏ. ਪਟਿਆਲਾ ਪੁਲਸ, ਰਾਜਪੁਰਾ ਸਿਟੀ ਥਾਣਾ ਦੇ ਐਸ. ਐਚ. ਓ. ਅਤੇ ਪੁਲਸ ਦੀਆਂ ਟੀਮਾਂ ਘਟਨਾ ਵਾਲੀ ਥਾਂ ਤੇ ਪਹੰੁਚੀਆਂ। ਪੁਲਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਜਿਥੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ, ਉਥੇ ਸੀ. ਸੀ. ਟੀ. ਵੀ. ਕੈਮਰਿਆਂ (CCTV cameras) ਦੀ ਫੁਟੇਜ ਦੀ ਜਾਂਚ ਕੀਤੀ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ ।








