Patiala Help Club Logo

ਅਮਰੀਕਾ ਵਿਚ ਮਰੇ ਹਰਿਆਣਵੀ ਨੌਜਵਾਨ ਦਾ ਕੀਤਾ ਸਸਕਾਰ

ਹਰਿਆਣਾ, 9 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਪਿੰਡ ਬਾਲਰਾਗਾਰਡਨ ਦੇ ਵਸਨੀਕ ਜਿਸ ਨੌਜਵਾਨ ਦੀ ਅਮਰੀਕਾ ਵਿਖੇ ਮੌਤ (Death) ਹੋ ਗਈ ਸੀ ਦਾ ਰਿਤੀ ਰਿਵਾਜਾਂ ਮੁਤਾਬਕ ਸਸਕਾਰ (Cremation) ਕੀਤਾ ਗਿਆ ।

ਕਿਵੇਂ ਹੋ ਗਈ ਸੀ ਨੌਜਵਾਨ ਦੀ ਮੌਤ

ਹਰਿਆਣਾ ਦੇ ਕਰਨਾਲ ਜਿਲ੍ਹੇ ਦੇ ਬਾਲਰਾਗੜਾਨ ਪਿੰਡ ਦੇ 24 ਸਾਲਾ ਜਿਸ ਨੌਜਵਾਨ ਗੌਰਵ (Gourav) ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਦਾ ਬੀਤੇ ਦਿਨ ਉਸ ਦੇ ਜੱਦੀ ਪਿੰਡ ਲਾਸ਼ ਪਹੁੰਚਣ ਤੋਂ ਬਾਅਦ ਪੂਰੇ ਰਿਤੀ ਰਿਵਾਜਾਂ ਮੁਤਾਬਕ ਅੰਤਿਮ ਸਸਕਾਰ ਕੀਤਾ ਗਿਆ ।

ਗੌਰਵ ਦੇ ਪਿਤਾ ਨੇ ਭੇਜਿਆ ਸੀ ਪਲਾਟ ਤੇ ਦੁਕਾਨ ਵੇਚ ਕੇ ਗੌਰਵ ਨੂੰ

ਗੌਰਵ ਦੇ ਪਿਤਾ ਰਾਮਫਲ ਨੇ ਦੱਸਿਆ ਕਿ ਗੌਰਵ ਨੂੰ ਜਦੋਂ ਉਨ੍ਹਾਂ ਅਮਰੀਕਾ ਭੇਜਣਾ ਸੀ ਤਾਂ ਉਨ੍ਹਾਂ ਵਲੋਂ ਗੌਰਵ ਨੂੰ ਭੇਜਣ ਲਈ ਆਉਣ ਵਾਲੇ ਖਰਚੇ ਲਈ ਪਲਾਟ ਤੇ ਦੁਕਾਨ ਵੇਚ ਦਿੱਤੀ ਗਈ ਸੀ । ਜਿਸ ਤੋਂ ਬਾਅਦ ਗੌਰਵ ਡੰਕੀ ਰੂਟ ਰਾਹੀਂ ਛੇ ਮਹੀਨਿਆਂ ਬਾਅਦ ਕਿਧਰੇ ਜਾ ਕੇ ਅਮਰੀਕਾ ਪਹੁੰਚਿਆ ਸੀ ਤੇ ਹੁਣ ਅਮਰੀਕਾ ਵਿਖੇ ਦੋ ਸਾਲਾਂ ਬਾਅਦ ਉਸਦੀ ਸੜਕ ਹਾਦਸੇ ਵਿਚ ਅਮਰੀਕਾ ਵਿਖੇ ਮੌਤ ਹੋ ਗਈ ।

Advertisement