Patiala Help Club Logo

ਨੌਜਵਾਨ ਨੂੰ ਹਨੀ ਟ੍ਰੈਪ ’ਚ ਫਸਾ ਕੇ ਲੜਕੀ ਨੇ ਠੱਗੇ ਲੱਖਾਂ ਰੁਪਏ

Oct 7, 2026 | Breaking, Crime, Haryana, Latest News, News

ਗੁਰੂਗ੍ਰਾਮ, 7 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਇਕ ਨੌਜਵਾਨ ਨੂੰ ਹਨੀ ਟਰੈਪ ਵਿਚ ਫਸਾ ਕੇ ਲੜਕੀ ਵਲੋਂ ਲੱਖਾਂ ਰੁਪਏ ਠੱਗੇ ਗਏ ਹਨ।

ਕਿੰਨੇ ਲੱਖ ਠੱਗ ਲਏ ਗਏ ਲੜਕੀ ਵਲੋਂ ਲੜਕੇ ਤੋਂ

ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ (Gurugram) ਵਿਖੇ ਜੋ ਇਕ ਲੜਕੀ ਵਲੋਂ ਲੜਕੇ ਨੂੰ ਹਨੀ ਟਰੈਪ ਵਿਚ ਫਸਾ ਕੇ ਲੱਖਾਂ ਰੁਪਏ ਠੱਗ (Millions of rupees were cheated) ਲਏ ਗਏ ਹਨ ਤੇ ਉਸ ਤੋਂ ਬਾਅਦ ਹੋਰ ਵੀ ਪੈਸਿਆਂ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਦੇ ਚਲਦਿਆਂ 90 ਲੱਖ ਰੁਪਏ ਠੱਗੇ ਜਾਣ ਦਾ ਪਤਾ ਚੱਲਿਆ ਹੈ।

ਠੱਗ ਗਏ ਨੌਜਵਾਨ ਨੇ ਦੁਖੀ ਹੋ ਕੇ ਕੀਤੀ ਪੁਲਸ ਨੂੰ ਸਿ਼ਕਾਇਤ

ਪ੍ਰਾਪਤ ਸੂਚਨਾ ਮੁਤਾਬਕ ਲੜਕੀ ਜੋ ਕਿ 24 ਸਾਲਾਂ ਦੀ ਹੈ ਤੇ ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈੈ ਵਲੋਂ ਜੋ ਇਕ ਡੇਟਿੰਗ ਐਪ ਰਾਹੀਂ ਲੜਕੇ ਨਾਲ ਦੋਸਤੀ ਕਰਕੇ ਫਿਰ ਉਸ ਨੂੰ ਝੂਠੇ ਕੇਸ ਵਿਚ ਫਸਾ ਦੇਣ ਦੀਆਂ ਧਮਕੀਆਂ ਦੇ ਕੇ ਉਸ ਕੋਲੋਂ ਲੱਖਾਂ ਰੁਪਏ ਠੱਗੇ ਗਏ ਹਨ ਤੇ ਹੋਰ ਵੀ ਠੱਗਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਸੀ ਦੇ ਚਲਦਿਆਂ ਦੁੁਖੀ ਆਏ ਨੌਜਵਾਨ ਨੇ ਗੁਰੂਗ੍ਰਾਮ ਪੁਲਸ ਨੂੰ ਸਿ਼ਕਾਇਤ ਦਰਜ ਕਰਵਾਈ, ਜਿਸ ਤੇ ਪੁਲਸ ਨੇ ਜਾਲ ਵਿਛਾ ਕੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ।

ਪੁਲਸ ਨੇ ਕੀਤਾ ਲੜਕੀ ਵਿਰੁੱਧ ਕੇਸ ਦਰਜ

ਉਪਰੋਕਤ ਵਾਪਰੇ ਘਟਨਾਕ੍ਰਮ ਦੇ ਸਬੰਧ ਵਿਚ ਪੁਲਸ ਵਲੋਂ ਜਿਸ ਲੜਕੀ ਨੂੰ ਹਨੀ ਟਰੈਪ (Honey trap) ਵਿਚ ਫਸਾ ਕੇ ਨੌਜਵਾਨ ਤੋਂ ਲੱਖਾਂ ਰੁਪਏ ਠੱਗੇ ਗਏ ਹਨ ਵਾਲੇ ਮਾਮਲੇ ਵਿਚ ਲੜਕੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement