Patiala Help Club Logo

ਹਰਿਆਣਵੀ ਨੌਜਵਾਨ ਦਾ ਅਮਰੀਕਾ ਵਿਚ ਹੋਇਆ ਕਤਲ

Mar 28, 2026 | Breaking, Crime, Haryana, Latest News, News

ਹਰਿਆਣਾ, 28 ਮਾਰਚ 2026 : ਹਰਿਆਣਾ (Haryana) ਦੇ ਪਿੰਡ ਸਮੋਰਾ ਦੇ ਵਸਨੀਕ ਇਕ ਨੌਜਵਾਨ ਦਾ ਲੰਘੇ ਦਿਨੀਂ ਅਮਰੀਕਾ ਵਿਖੇ ਗੋਲੀ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਜਿਸ ਨੌਜਵਾਨ ਦਾ ਅਮਰੀਕਾ (America) ਵਿਖੇ ਕੁੱਝ ਦਿਨ ਪਹਿਲਾਂ ਗੋਲੀ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਚੇਤਕ ਸ਼ਰਮਾ (Chetak Sharma) ਹੈ । ਜਾਣਕਾਰੀ ਅਨੁਸਾਰ ਮ੍ਰਿਤਕ 2024 ਵਿੱਚ ਅਮਰੀਕਾ ਗਿਆ ਸੀ ਅਤੇ ਉੱਥੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ । ਸਵੇਰੇ ਤਿੰਨ ਵਜੇ ਦੇ ਕਰੀਬ, ਪਰਿਵਾਰ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੇ ਪੁੱਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ।

ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕੀ ਦੱਸਿਆ

ਜਿਸ ਨੌਜਵਾਨ ਦੀ ਅਮਰੀਕਾ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੇ ਪਿਤਾ ਸੁਨੀਲ ਸ਼ਰਮਾ ਨੇ ਦੱਸਿਆ ਕਿ ਅਸ਼ਟਮੀ ਕਰਕੇ ਵੀਰਵਾਰ ਨੂੰ ਘਰ ਵਿੱਚ ਇੱਕ ਧਾਰਮਿਕ ਸਮਾਗਸ ਸੀ । ਚੇਤਕ ਵੀ ਇਸ ਪ੍ਰੋਗਰਾਮ ਵਿੱਚ ਔਨ-ਲਾਈਨ ਸ਼ਾਮਲ ਹੋਇਆ ਸੀ । ਪ੍ਰਵਾਰ ਨੂੰ ਉਸੇ ਰਾਤ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ । ਪੁੱਤ ਦੀ ਮੌਤ ਦੀ ਖ਼ਬਰ ਮਿਲਦੇ ਹੀ ਪ੍ਰਵਾਰ ਦਾ ਰੋ-ਰੋ ਬੁਰਾ ਹਾਲ ਹੈ । ਪਿੰਡ ਦੇ ਨਾਲ-ਨਾਲ ਦੂਰ-ਦੁਰਾਡੇ ਇਲਾਕਿਆਂ ਤੋਂ ਰਿਸ਼ਤੇਦਾਰ ਪ੍ਰਵਾਰ ਨਾਲ ਦੁੱਖ ਵੰਡਾਉਣ ਲਈ ਘਰ ਆ ਰਹੇ ਹਨ ।

ਕਿਸ ਤਰ੍ਹਾਂ ਗਿਆ ਸੀ ਚੇਤਕ ਅਮਰੀਕਾ

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਚੇਤਕ 2024 ਵਿੱਚ ਡੌਂਕੀ ਰੂਟ ਰਾਹੀਂ ਅਮਰੀਕਾ ਗਿਆ ਸੀ । ਉਹ ਲਗਭਗ ਸੱਤ ਮਹੀਨੇ ਬਾਅਦ ਅਮਰੀਕਾ ਪਹੁੰਚਿਆ ਅਤੇ ਜਾਰਜੀਆ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ, ਉਸ ਨੂੰ ਇੱਕ ਸਟੋਰ ਵਿੱਚ ਕੰਮ ਮਿਲ ਗਿਆ । ਉਹ ਰਾਤ ਦੀ ਡਿਊਟੀ `ਤੇ ਸੀ । ਸਭ ਕੁਝ ਠੀਕ ਚੱਲ ਰਿਹਾ ਸੀ। ਪ੍ਰਵਾਰ ਨੇ ਸਰਕਾਰ ਤੋਂ ਘਟਨਾ ਦੀ ਪੂਰੀ ਜਾਂਚ ਅਤੇ ਲਾਸ਼ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ ।

Advertisement