ਜਗਦੀਪ ਧਨਖੜ ਕਾਰਜਕਾਲ ਦੌਰਾਨ ਅਸਤੀਫ਼ਾ ਦੇਣ ਵਾਲੇ ਤੀਜੇ ਉਪ-ਰਾਸ਼ਟਰਪਤੀ ਬਣੇ

Jul 22, 2025 | Breaking, India, India News, Politics

ਨਵੀਂ ਦਿੱਲੀ 22 ਜੁਲਾਈ 2025 : ਭਾਰਤ ਦੇਸ਼ ਦੇ ਉਪ-ਰਾਸ਼ਟਰਪਤੀ (Vice President) ਜਗਦੀਪ ਧਨਖੜ ਜਿਨ੍ਹਾਂ ਸੋਮਵਾਰ ਨੂੰ ਮੱਧਕਾਲੀਨ ਅਸਤੀਫ਼ਾ (Medieval resignation) ਦੇ ਦਿੱਤਾ ਅਜਿਹਾ ਕਰਨ ਨਾਲ ਉਹ ਭਾਰਤ ਦੇਸ਼ ਤੀਸਰੇ ਅਜਿਹੇ ਉਪ-਼ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ਕਾਰਜਕਾਲ ਦੌਰਾਨ ਅਸਤੀਫਾ ਦਿੱਤਾ ਹੈ ।

ਕਿਸ ਕਿਸ ਨੇ ਦਿੱਤਾ ਸੀ ਪਹਿਲਾਂ ਕਾਰਜਕਾਲ ਦੌਰਾਨ ਅਸਤੀਫਾ

ਭਾਰਤ ਦੇਸ਼ ਦੇ ਮੌਜੂਦਾ ਉਪ-਼ਰਾਸ਼ਟਰਪਤੀ ਜਗਦੀਪ ਧਨਖੜ (Jagdeep Dhankhar) ਦੇ ਕਾਰਜਕਾਲ ਦੌਰਾਨ ਅਸਤੀਫਾ ਦੇਣ ਤੋਂ ਇਲਾਵਾ ਹੋਰ ਉਪ-ਰਾਸ਼ਟਰਪਤੀਆਂ ਵਲੋਂ ਵੀ ਕਾਰਜਕਾਲ ਦੌਰਾਨ ਅਸਤੀਫਾ ਦੇਣ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਹੋਰਨਾਂ ਵਿਚ ਵੀ. ਵੀ. ਗਿਰੀ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ (Resignation) ਦੇ ਦਿੱਤਾ ਸੀ, ਜਿਨ੍ਹਾਂ ਨੇ 3 ਮਈ 1969 ਨੂੰ ਤਤਕਾਲੀ ਰਾਸ਼ਟਰਪਤੀ ਜ਼ਾਕਿਰ ਹੁਸੈਨ ਦੀ ਮੌਤ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ । ਉਨ੍ਹਾਂ ਨੇ 2 ਜੁਲਾਈ 1969 ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਇੱਕ ਆਜ਼ਾਦ ਉਮੀਦਵਾਰ ਵਜੋਂ ਰਾਸ਼ਟਰਪਤੀ ਦੀ ਚੋਣ ਲੜੀ ਸੀ । ਉਹ ਪਹਿਲੇ ਉਪ ਰਾਸ਼ਟਰਪਤੀ ਸਨ ਜੋ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ।

ਭੈਰੋਂ ਸਿੰਘ ਸ਼ੇਖਾਵਤ ਨੇ ਵੀ ਦਿੱਤਾ ਸੀ ਕਾਰਜਕਾਲ ਦੌਰਾਨ ਅਸਤੀਫਾ

ਇਸੇ ਤਰ੍ਹਾਂ ਭੈਰੋਂ ਸਿੰਘ ਸ਼ੇਖਾਵਤ ਜਿਨ੍ਹਾਂ ਨੇ 21 ਜੁਲਾਈ 2007 ਨੂੰ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਉਮੀਦਵਾਰ ਪ੍ਰਤਿਭਾ ਪਾਟਿਲ ਵਿਰੁੱਧ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਦੇ ਅਸਤੀਫ਼ੇ ਤੋਂ ਬਾਅਦ ਉਪ-ਰਾਸ਼ਟਰਪਤੀ ਦਾ ਅਹੁਦਾ 21 ਦਿਨਾਂ ਤੱਕ ਖਾਲੀ ਰਿਹਾ, ਜਿਸ ਤੋਂ ਬਾਅਦ ਮੁਹੰਮਦ ਹਾਮਿਦ ਅੰਸਾਰੀ ਨੂੰ ਇਸ ਅਹੁਦੇ ਲਈ ਚੁਣਿਆ ਗਿਆ ।

ਇਸੇ ਤਰ੍ਹਾਂ ਉਪ-ਰਾਸ਼ਟਰਪਤੀ ਆਰ ਵੈਂਕਟਰਮਨ, ਸ਼ੰਕਰ ਦਿਆਲ ਸ਼ਰਮਾ ਅਤੇ ਕੇਆਰ ਨਾਰਾਇਣਨ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਅਤੇ ਕ੍ਰਿਸ਼ਨ ਕਾਂਤ ਇਕਲੌਤੇ ਉਪ-ਰਾਸ਼ਟਰਪਤੀ ਸਨ ਜਿਨ੍ਹਾਂ ਦੀ ਅਹੁਦੇ `ਤੇ ਰਹਿੰਦਿਆਂ ਮੌਤ ਹੋ ਗਈ। ਉਨ੍ਹਾਂ ਨੇ 27 ਜੁਲਾਈ 2002 ਨੂੰ ਆਖ਼ਰੀ ਸਾਹ ਲਏ ।