ਫਰੀਦਾਬਾਦ, 7 ਨਵੰਬਰ 2026 : ਹਰਿਆਣਾ ਦੇ ਸ਼ਹਿਰ ਫਰੀਦਾਬਾਦ (Faridabad) ਵਿਖੇ ਸਿੰਗਾਪੁਰ ਤੋਂ ਆਏ ਇਕ ਵਿਅਕਤੀ ਦਾ ਗੋੋਲੀਬਾਰੀ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਵਿਖੇ ਜਿਸ ਵਿਅਕਤੀ ਦਾ 9 ਗੋਲੀਆਂ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਟੈਕ ਮਹਿੰਦਰਾ ਦੇ ਏਸ਼ੀਆ ਮੁਖੀ ਪਰਮਜੀਤ ਧਨਖੜ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਹਾਲ ਹੀ ਵਿਚ ਸਿੰਗਾਪੁਰ ਤੋਂ ਆਪਣੇ ਭਾਣਜੇ ਦੇ ਵਿਆਹ ਲਈ ਭਾਰਤ ਆਇਆ ਸੀ ।
ਕੌਣ ਹੈ ਜਿਸਨੇ ਕਰ ਦਿੱਤਾ ਕਤਲ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਿਅਕਤੀ ਜਿਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦਾ ਕਤਲ ਕਰਨ ਵਾਲੇ ਦੀ ਪਛਾਣ ਮੋਨੂੰ ਸ਼ਰਮਾ ਵਾਸੀ ਸੈਕਟਰ-21 ਸੀ ਦੇ ਤੌਰ ‘ਤੇ ਹੋਈ ਹੈ । ਆਪਣੇ ਲਾਇਸੰਸਸ਼ੁਦਾ ਪਿਸਤੌਲ ਨਾਲ ਉਨ੍ਹਾਂ `ਤੇ ਕਰੀਬ 15 ਗੋਲੀਆਂ ਚਲਾਈਆਂ। ਪਰਮਜੀਤ ਨੂੰ 9 ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ ।
ਕੀ ਕਾਰਨ ਮੰਨਿਆਂ ਜਾ ਰਿਹਾ ਕਤਲ ਕੀਤੇ ਜਾਣ ਦਾ
ਉਕਤ ਵਾਪਰੇ ਕਤਲ ਘਟਨਾਕ੍ਰਮ ਸਬੰਧੀ ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੋਨੂੰ ਦਾ ਲੜਕਾ ਆਪਣੇ ਕੁੱਤੇ ਨੂੰ ਪਾਰਕਿੰਗ ਵਿਚ ਲੈ ਕੇ ਜਾਂਦਾ ਸੀ ਪਰਮਜੀਤ ਦਾ ਪਰਿਵਾਰ ਇਸ ਗੱਲ `ਤੇ ਇਤਰਾਜ਼ ਜਤਾਉਂਦਾ ਆ ਰਿਹਾ ਸੀ । ਸ਼ੁੱਕਰਵਾਰ ਰਾਤ ਨੂੰ ਪਰਮਜੀਤ ਅਤੇ ਮੋਨੂ ਵਿਚਕਾਰ ਗੱਡੀ ਪਾਰਕ ਕਰਨ ਨੂੰ ਲੈ ਕੇ ਬਹਿਸ ਹੋ ਗਈ, ਇਸ ਤੋਂ ਬਾਅਦ ਮੋਨੂ ਨੇ ਗੋਲੀਆਂ ਚਲਾ ਦਿੱਤੀਆਂ । ਪਰਮਜੀਤ ਇਮਾਰਤ ਨੰਬਰ 641 ਦੀ ਪਹਿਲੀ ਮੰਜਿ਼ਲ `ਤੇ ਰਹਿੰਦਾ ਸੀ, ਜਦੋਂ ਕਿ ਮੁਲਜ਼ਮ ਮੋਨੂ ਉਸੇ ਇਮਾਰਤ ਦੀ ਤੀਜੀ ਮੰਜਿ਼ਲ `ਤੇ ਰਹਿੰਦਾ ਹੈ ।
ਕੀ ਜਾਣਕਾਰੀ ਦਿੱਤੀ ਪਹਿਲਾਦ ਨੇ
ਪ੍ਰਹਿਲਾਦ ਨੇ ਦੱਸਿਆ ਕਿ ਮੋਨੂ ਦਾ ਲੜਕਾ ਆਪਣੇ ਕੁੱਤੇ ਨੂੰ ਪਾਰਕਿੰਗ ਵਾਲੀ ਥਾਂ `ਤੇ ਪੋਟੀ ਕਰਵਾਉਣ ਜਾਂਦਾ ਸੀ । ਪਰਮਜੀਤ ਦਾ ਲੜਕਾ ਸੂਰਿਆ ਅਕਸਰ ਇਸ ਗੱਲ `ਤੇ ਇਤਰਾਜ਼ ਕਰਦਾ ਸੀ। ਇਸ ਕਾਰਨ, 4-5 ਦਿਨ ਪਹਿਲਾਂ ਮੋਨੂ ਨਾਲ ਉਸ ਦੀ ਬਹਿਸ ਵੀ ਹੋਈ ਸੀ, ਹਾਲਾਂਕਿ ਹਰ ਵਾਰ ਦੀ ਤਰ੍ਹਾਂ ਮਾਮਲਾ ਸੁਲਝਾ ਲਿਆ ਗਿਆ ਪਰ ਹੁਣ ਗੱਡੀ ਪਾਰਕਿੰਗ ਨੂੰ ਲੈ ਕੇ ਵਿਵਾਦ ਵੱਧ ਗਿਆ ਤੇ ਪਰਮਜੀਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ।








