ਫਰੀਦਾਬਾਦ, 20 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਨਵਰਾਤਰੇ ਦੇ ਪਹਿਲੇ ਦਿਨ ਕੱਟੂ ਦੇ ਆਟੇ (Cutlet flour) ਦੇ ਪਕੌੜੇ ਬਣਾ ਕੇ ਖਾਣ ਤੋਂ ਬਾਅਦ ਕਈਆਂ ਦੀ ਸਿਹਤ ਵਿਗੜਣ (Deterioration of health) ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਹੈ ਸਮੁੱਚਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਫਰੀਦਾਬਾਦ ਦੀ ਡੱਬੂਆ ਕਲੋਨੀ ਜੋ ਕਿ ਸੈਕਟਰ-50 ਵਿੱਚ ਬਣੀ ਹੋਈ ਹੈ ਵਿਖੇ ਨਵਰਾਤਰੇ ਦੇ ਪਹਿਲੇ ਦਿਨ ਵਰਤਾਂ ਦਾ ਆਟਾ ਖਾਣ ਕਾਰਨ ਕੁੱਝ ਲੋਕਾਂ ਨੂੰ ਫੂਡ ਪੁਆਇਜ਼ਨਿੰਗ (Food poisoning) ਹੋ ਗਈ ਹੈ । ਜਾਣਕਾਰੀ ਮੁਤਾਬਕ ਵੀਰਵਾਰ ਰਾਤ ਨੂੰ ਲਗਭਗ 8 ਤੋਂ 10 ਪਰਿਵਾਰਾਂ ਦੇ 25 ਤੋਂ ਵੱਧ ਲੋਕ ਅਚਾਨਕ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ (Hospital admissions) ਕਰਵਾਉਣਾ ਪਿਆ ।
ਫੂਡ ਪੁਆਇਜਨਿੰਗ ਦਾ ਸਿ਼ਕਾਰ ਹੋਏ ਵਿਅਕਤੀਆਂ ਨੇ ਕਿਸ ਦੁਕਾਨਦਾਰ ਤੋਂ ਲਿਆ ਸੀ ਆਟਾ
ਮੀਡੀਆ ਰਿਪੋਰਟਾਂ ਅਨੁਸਾਰ ਉਪਰੋਕਤ ਕਲੋਨੀ ਦੇ ਕਈ ਨਿਵਾਸੀਆਂ ਜਿਨ੍ਹਾਂ ਵਿੱਚ ਪੁਲਕਿਤ, ਮਾਇਆ, ਪ੍ਰੀਤੀ, ਜੌਨੀ, ਕਪਿਲ ਅਤੇ ਮੋਹਿਤ ਸ਼ਾਮਲ ਸਨ, ਨੇ ਆਪਣਾ ਵਰਤ ਖੋਲਣ ਲਈ ਆਪਣੇ ਘਰਾਂ ਦੇ ਨੇੜੇ ਹਰੀਸ਼ ਨਾਮ ਦੇ ਇੱਕ ਦੁਕਾਨਦਾਰ ਤੋਂ ਕੱਟੂ ਦਾ ਆਟਾ ਖਰੀਦਿਆ ਸੀ ਤੇ ਰਾਤ ਨੂੰ ਆਟੇ ਤੋਂ ਪਕੌੜੇ ਬਣਾ ਕੇ ਉਨ੍ਹਾਂ ਨੂੰ ਪ੍ਰਸ਼ਾਦ ਵਜੋਂ ਖਾਣ ਤੋਂ ਬਾਅਦ ਜਦੋਂ ਸੌਂ ਗਏ ਤਾਂ ਫਿਰ ਅਚਾਨਕ ਹੀ ਦੇਰ ਰਾਤ ਸਾਰਿਆਂ ਦੀ ਸਿਹਤ ਵਿਗੜ ਗਈ । ਜਿਸਦੇ ਚਲਦਿਆਂ ਕੁਝ ਨੂੰ ਪੇਟ ਵਿੱਚ ਤੇਜ਼ ਦਰਦ ਹੋਇਆ, ਕੁਝ ਨੂੰ ਉਲਟੀਆਂ ਅਤੇ ਦਸਤ ਲੱਗ ਗਈਆਂ । ਕਈਆਂ ਨੂੰ ਠੰਢ, ਬੁਖਾਰ, ਸਿਰ ਦਰਦ ਅਤੇ ਸਰੀਰ ਵਿੱਚ ਦਰਦ ਮਹਿਸੂਸ ਹੋਣ ਲੱਗਿਆ । ਸਾਰਿਆਂ ਦੀ ਹਾਲਤ ਜਿਆਦਾ ਵਿਗੜ ਗਈ । ਜਦੋਂ ਸਥਿਤੀ ਗੰਭੀਰ ਹੋ ਗਈ ਤਾਂ ਸਾਰੇ ਬਿਮਾਰ ਲੋਕਾਂ ਨੂੰ ਤੁਰੰਤ ਹਸਪਤਾਲ ਦਾਖ਼ਲ (Hospitalized) ਕਰਵਾਇਆ ਗਿਆ ।
ਪੀੜਤਾਂ ਵਲੋਂ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ
ਕੱਟੂ ਦੇ ਆਟੇ ਦੇ ਪਕੌੜੇੇ ਬਣਾ ਕੇ ਬਿਮਾਰ ਪਏ ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੇ ਕੱਟੂ ਦੇ ਆਟੇ ਤੋਂ ਇਲਾਵਾ ਕੁਝ ਵੀ ਨਹੀਂ ਖਾਧਾ, ਜਿਸ ਤੋਂ ਸਪੱਸ਼ਟ ਤੌਰ `ਤੇ ਪਤਾ ਲੱਗਦਾ ਹੈ ਕਿ ਆਟਾ ਨਾਲ ਹੀ ਲੋਕਾਂ ਦੀ ਸਿਹਤ ਵਿਗੜੀ । ਡਾਕਟਰ ਦੇ ਅਨੁਸਾਰ ਕੁਝ ਮਰੀਜ਼ ਠੀਕ ਹੋ ਗਏ ਜਦੋਂ ਕਿ ਕੁਝ ਇਲਾਜ ਅਧੀਨ ਹਨ । ਇਸ ਘਟਨਾ ਨੇ ਇਲਾਕੇ ਵਿੱਚ ਰੋਸ ਪੈਦਾ ਕਰ ਦਿੱਤਾ ਹੈ, ਅਤੇ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ।










