Patiala Help Club Logo

ਰਾਜਪੁਰਾ ਵਿਖੇ ਸਵਾਰੀਆਂ ਨਾਲ ਭਰ ਰੇਲ ਗੱਡੀ ਵਿਚ ਲੱਗੀ ਭਿਆਨਕ ਅੱਗ

ਰਾਜਪੁਰਾ, 6 ਨਵੰਬਰ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਰਾਜਪੁਰਾ (Rajpura) ਵਿਖੇ ਸਵਾਰੀਆਂ ਨਾਲ ਭਰੀ ਇਕ ਰੇਲ ਗੱਡੀ ਵਿਚ ਭਿਆਨਕ ਅੱਗ ਲੱਗ (Catch fire) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਅੱਗ ਲੱਗਣ ‘ਤੇ ਪਹੁੰਚੀਆਂ ਵੱਖ-ਵੱਖ ਟੀਮਾਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਰਾਜਪੁਰਾ ਨੇੜੇ ਜੋ ਇਕ ਸਵਾਰੀਆਂ ਨਾਲ ਭਰੀ ਰੇਲ ਗੱਡੀ (Train) ਨੂੰ ਅਚਾਨਕ ਹੀ ਅੱਗ ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਲੱਗਦਿਆਂ ਹੀ ਰੇਲ ਗੱਡੀ ਅੰਦਰ ਧੂੰਆਂ ਤੇ ਅੱਗ ਦੇਖ ਕੇ ਗੱਡੀ ਵਿਚ ਸਵਾਰ ਯਾਤਰੀਆਂ ਵਿਚ ਚੀਕਾ ਚਿਹਾੜਾ ਮਚ ਗਿਆ। ਅੱਗ ਲੱਗਣ ਦੀ ਘਟਨਾ ਦਾ ਪਤਾ ਚਲਦਿਆਂ ਹੀ ਰੇਲਵ ਅਧਿਕਾਰੀ, ਸਥਾਨਕ ਪੁਲਸ ਅਤੇ ਫਾਇਰ ਬ੍ਰਿਗੇਡ (Fire Brigade) ਦੀਆਂ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਅਤੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕਢਣ ਦੇ ਨਾਲ-ਨਾਲ ਅੱਗ ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ । ਦੱਸਣਯੋਗ ਹੈ ਕਿ ਉਕਤ ਰੇਲ ਗੱਡੀ ਅੰਮ੍ਰਿਤਸਰ ਜਾ ਰਹੀ ਸੀ ।

Advertisement

punjab hockey