ਆਈ. ਡੀ. ਐੱਫ. ਸੀ. ਫਸਟ ਬੈਂਕ ਤੋਂ ਵਿਆਜ ਸਮੇਤ ਪੈਸਾ ਰਿਕਵਰ : ਨਾਇਬ ਸੈਣੀ

ਹਰਿਆਣਾ, 25 ਫਰਵਰੀ 2026 : ਹਰਿਆਣਾ ਦੇ ਮੁੱਖ ਮੰਤਰੀ (Chief Minister) ਨਾਇਬ ਸੈਣੀ ਨੇ ਦੱਸਿਆ ਕਿ ਆਈ. ਡੀ. ਐਫ. ਸੀ. ਫਸਟ ਬੈਂਕ ਵਲੋਂ ਫਰਾਡ ਵਾਲੇ ਸਰਕਾਰ ਨੂੰ ਵਿਆਜ ਸਣੇ ਵਾਪਸ ਕਰ ਦਿੱਤੇ ਹਨ ।

ਕਿੰਨੇ ਪੈਸੇ ਜਮ੍ਹਾ ਕਰਵਾਏ ਗਏ ਸਨ ਬੈਂਕ ਵਲੋਂ

ਮਿਲੀ ਜਾਣਕਾਰੀ ਮੁਤਾਬਕ ਜੋ ਹਰਿਆਣਾ ਸਰਕਾਰ ਦੇ ਬੈਂਕ ਖਾਤਿਆਂ ਵਿਚੋਂ ਕਰੋੜਾਂ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਦੇ ਮਾਮਲੇ ਵਿਚ ਆਈ. ਡੀ. ਐਫ. ਸੀ. ਫਸਟ ਬੈਂਕ (I. D. F. C. First Bank) ਵਲੋਂ ਸਰਕਾਰ ਨੂੰ ਕੁੱਲ 556 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਨਾਲ-ਨਾਲ 22 ਕਰੋੜ ਰੁਪਏ ਵਿਆਜ ਵੀ ਸ਼ਾਮਲ ਕੀਤਾ ਗਿਆ ਹੈ । ਦੱਸਣਯੋਗ ਹੈ ਕਿ 24 ਘੰਟਿਆਂ ਦੇ ਘੱਟ ਸਮੇਂ ਦੇ ਅੰਦਰ ਸਰਕਾਰ ਵਲੋਂ ਬੈਂ ਦੇ ਉਚ ਅਧਿਕਾਰੀਆਂ ਦੇ ਸਹਿਯੋਗ ਨਾਲ ਪੂਰਾ ਪੈਸਾ ਰਿਕਵਰ ਕਰ ਲਿਆ ਗਿਆ ਹੈ ।

ਮੁੱਖ ਮੰਤਰੀ ਹਰਿਆਣਾ ਨੇ ਹਰਿਆਣਾ ਵਿਧਾਨ ਸਭਾ ਵਿਚ ਹੋਰ ਕੀ ਆਖਿਆ

ਨਾਇਬ ਸੈਣੀ (Naib Saini) ਨੇ ਕਿਹਾ ਕਿ ਅੱਜ ਦੇਸ਼ ਵਿਚ ਨਰਿੰਦਰ ਮੋਦੀ ਵਰਗਾ ਮਜ਼ਬੂਤ ਚੌਕੀਦਾਰ ਹੈ, ਜਿਨ੍ਹਾਂ ਦੀ ਅਗਵਾਈ ਵਿਚ ਡਬਲ ਇੰਜਣ ਵਾਲੀ ਸਰਕਾਰ ਜਨਤਾ ਦੇ ਇਕ-ਇਕ ਪੈਸੇ ਦਾ ਹਿਸਾਬ ਰੱਖ ਰਹੀ ਹੈ । ਇਹ ਹਰਿਆਣਾ ਦੇ 2 ਕਰੋੜ 80 ਲੱਖ ਲੋਕਾਂ ਦੀ ਮਿਹਨਤ ਦਾ ਪੈਸਾ ਹੈ ਅਤੇ ਇਸ ਨੂੰ ਉਨ੍ਹਾਂ ਦੀ ਭਲਾਈ `ਤੇ ਹੀ ਖਰਚ ਕੀਤਾ ਜਾਵੇਗਾ । ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਉੱਚ ਪੱਧਰੀ ਕਮੇਟੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰੇਗੀ । ਹੁਣ ਹਰਿਆਣਾ ਵਿਚ ਸ਼ਾਸਨ ਦੀ ਕਾਰਜਪ੍ਰਣਾਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਭ੍ਰਿਸ਼ਟਾਚਾਰ ਦੀਆਂ ਫਾਈਲਾਂ ਦਬਾਉਣ ਦਾ ਸਮਾਂ ਖਤਮ ਹੋ ਗਿਆ ਹੈ ।

ਕਿਸ ਕਿਸ ਤੇ ਦਰਜ ਕੀਤਾ ਗਿਆ ਹੈ ਕੇਸ

ਵਿਧਾਨ ਸਭਾ ਵਿਚ ਮਾਮਲਾ ਉੱਠਣ ਤੋਂ ਬਾਅਦ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਨੇ ਪੰਚਕੂਲਾ ਸੈਕਟਰ-17 ਥਾਣੇ ਵਿਚ ਐੱਫ. ਆਈ. ਆਰ. ਦਰਜ ਕਰ ਲਈ ਹੈ । ਐੱਫ. ਆਈ. ਆਰ. ਵਿਚ ਆਈ. ਡੀ. ਐੱਫ. ਸੀ. ਫਸਟ ਬੈਂਕ ਅਤੇ ਏ. ਯੂ. ਸਮਾਲ ਬੈਂਕ ਦੇ ਕਰਮਚਾਰੀਆਂ ਦੇ ਨਾਲ-ਨਾਲ ਅਣਪਛਾਤਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਸੈਣੀ ਨੇ ਕਿਹਾ ਕਿ ਦੋਸ਼ੀ ਚਾਹੇ ਕੋਈ ਵੀ ਹੋਵੇ, ਬਖਸ਼ੇ ਨਹੀਂ ਜਾਣਗੇ ।