ਪਟਿਆਲਾ, 13 ਨਵੰਬਰ 2025 : ਕੌਮੀ ਇਨਸਾਫ਼ ਮੋਰਚਾ (National Justice Front) ਅਤੇ ਕਿਸਾਨ ਯੂਨੀਅਨਾਂ ਵੱਲੋਂ ਸ਼ੰਭੂ ਬੈਰੀਅਰ ਤੱਕ ਰੋਸ ਮਾਰਚ ਦੇ ਕਾਰਨ, ਰਾਜਪੁਰਾ-ਅੰਬਾਲਾ-ਦਿੱਲੀ ਹਾਈਵੇਅ 14 ਨਵੰਬਰ 2025 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ੰਭੂ ਵਿਖੇ ਬੰਦ (Closed at ShambhuClosed at Shambhu) ਰਹੇਗਾ ।
ਵਿਕਲਪਿਕ ਰੂਟ
1. ਫਤਿਹਗੜ੍ਹ ਸਾਹਿਬ – ਲਾਂਡਰਾਂ – ਏਅਰਪੋਰਟ ਚੌਕ ਮੋਹਾਲੀ – ਡੇਰਾਬੱਸੀ – ਅੰਬਾਲਾ
2. ਰਾਜਪੁਰਾ – ਬਨੂੜ – ਜ਼ੀਰਕਪੁਰ (ਚੈਟ ਲਾਈਟਾਂ) – ਡੇਰਾਬੱਸੀ – ਅੰਬਾਲਾ
3. ਰਾਜਪੁਰਾ – ਘਨੌਰ – ਅੰਬਾਲਾ ਦਿੱਲੀ ਹਾਈਵੇਅ
4. ਪਟਿਆਲਾ – ਘਨੌਰ – ਅੰਬਾਲਾ ਦਿੱਲੀ ਹਾਈਵੇਅ
5. ਬਨੂੜ – ਮਨੌਲੀ ਸੂਰਤ – ਲੇਹਲੀ – ਲਾਲੜੂ – ਅੰਬਾਲਾ (ਸਿਰਫ਼ ਛੋਟੀਆਂ ਕਾਰਾਂ ਲਈ)
ਰਾਜਪੁਰਾ ਸ਼ਹਿਰ ਅਤੇ ਰਾਜਪੁਰਾ – ਜ਼ੀਰਕਪੁਰ ਸਟ੍ਰੈਚ ਵਿੱਚ ਭੀੜ ਦੀ ਸੰਭਾਵਨਾ
ਸਾਰੇ ਡਾਇਵਰਸ਼ਨਾਂ `ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਕਿਰਪਾ ਕਰਕੇ ਆਵਾਜਾਈ ਦੇ ਸੁਚਾਰੂ ਪ੍ਰਵਾਹ ਲਈ ਸਹਿਯੋਗ ਕਰੋ ।


