ਪਟਿਆਲਾ, 21 ਨਵੰਬਰ 2026 : ਪਿੰਡ ਪਸਿਆਣਾ (Village Pasyana) ਵਿਖੇ ਭਾਖੜਾ ਉਪਰ ਬਣੇ ਪੁੱਲ ਦਾ ਡੀ. ਸੀ. ਵਲੋਂ ਐਨ. ਐਚ. ਏ. ਆਈ. ਤੇ ਜਲ ਸਰੋਤ ਵਿਭਾਗ ਨੂੰ ਪੂਰਾ ਰਿਕਾਰਡ (Full record) ਰੱਖਣ ਦਾ ਹੁਕਮ ਦਿੱਤਾ ਗਿਆ ਹੈ ।
ਪੁੱਲ ਦੇ ਕਾਰਨਾਂ ਦੀ ਕਿਸ ਤੋਂ ਕਰਵਾਈ ਜਾਵੇਗੀ ਜਾਂਚ
ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਡਿੱਗੇ ਪੁੱਲ ਦੇ ਕਾਰਨਾਂ ਦੀ ਜਾਂਚ ਡਿਪਟੀ ਕਮਿਸ਼ਨਰ ਪਟਿਆਲਾ (Deputy Commissioner, Patiala) ਵਲੋਂ ਦਿੱਤੇ ਗਏ ਇਕ ਹੁਕਮ ਅਨੁਸਾਰ ਮਾਹਿਰਾਂ ਦੀ ਟੀਮ ਵਲੋਂ ਕਰਵਾਈ ਜਾਵੇਗੀ । ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਕਤ ਸਮੁੱਚੇ ਮਾਮਲੇ ਦੀ ਜਾਂਚ ਕਰਨ ਲਈ ਮਾਹਿਰਾਂ ਦੀ ਇਕ ਟੀਮ ਦਾ ਗਠਨ (Formation of the Team) ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ ।
ਕਿਸ-ਕਿਸ ਅਧਿਕਾਰੀ ਨੂੰ ਕੀ ਕਰਨ ਦੇ ਦਿੱਤੇ ਗਏ ਹਨ ਹੁਕਮ
ਪਿੰਡ ਪਸਿਆਣਾ ਨੇੜੇ ਡਿੱਗੇ ਪੁੱਲ ਦਾ ਜਾਂਚ ਕਰਨ ਵਾਲੀ ਮਾਹਿਰਾਂ ਦੀ ਕਮੇਟੀ ਨੂੰ ਜਿਥੇ ਪੁੱਲ ਸਬੰਧੀ ਸਮੁੱਚੇ ਰਿਕਾਰਡ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ, ਉਥੇ ਹੀ ਡੀ. ਸੀ. ਵਲੋਂ ਰੀਜ਼ਨਲ ਟ੍ਰਾਂਸਪੋਰਟ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਮੁੱਚੇ ਜਿਲੇ ਵਿਚ ਓਵਰਲਡ ਵਾਹਨਾਂ ਦੀ ਜਾਂਚ ਕਰਨ ਅਤੇ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਰੋਜ਼ਾਨਾ ਦੇਣ ।
ਐਸ. ਐਸ. ਪੀ. ਕੀ ਹਦਾਇਤਾਂ ਕੀਤੀਆਂ ਗਈਆਂ ਹਨ
ਪਟਿਆਲਾ ਦੇ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਦੇ ਚਲਦਿਆਂ ਪਟਿਆਲਾ ਦੇ ਸੀਨੀਅਰ ਪੁਲਸ ਕਪਤਾਨ (ਐੈਸ. ਐਸ. ਪੀ.) ਮੌਕੇ `ਤੇ ਬੈਰੀਕੇਡ ਲਗਾਉਣਗੇ ਤਾਂ ਜੋ ਉੱਥੇ ਆਵਾਜਾਈ ਨੂੰ ਸੀਮਤ ਕੀਤਾ ਜਾ ਸਕੇ, ਇਸ ਦੇ ਨਾਲ ਹੀ ਪਟਿਆਲਾ ਦੇ ਜਿ਼ਲ੍ਹਾ ਲੋਕ ਸੰਪਰਕ ਅਧਿਕਾਰੀ ਸੜਕਾਂ ਬੰਦ ਹੋਣ ਅਤੇ ਆਵਾਜਾਈ ਦੇ ਬਦਲਵੇਂ ਰਸਤਿਆਂ ਬਾਰੇ ਲੋਕਾਂ ਲਈ ਇੱਕ ਸਲਾਹਕਾਰ ਨੋਟਿਸ (ਟ੍ਰੈਫਿਕ ਐਡਵਾਈਜ਼ਰੀ) ਜਾਰੀ ਕਰਨਗੇ ।
ਐਸ. ਡੀ. ਐਮ. ਤੇ ਡੀ. ਐਸ. ਪੀ. (ਟੈ੍ਰਫਿਕ) ਨੂੰ ਦਿਸ਼ਾ ਨਿਰਦੇੇਸ਼ ਦਿੱਤੇ ਗਏ ਹਨ
ਪਟਿਆਲਾ ਦੇ ਐਸ. ਡੀ. ਐਮ. ਡੀ. ਐਸ. ਪੀ. (ਟ੍ਰੈਫਿਕ) ਦੇ ਸਹਿਯੋਗ ਨਾਲ ਸਾਰੇ ਨਿਰਧਾਰਤ ਸਥਾਨਾਂ `ਤੇ ਆਵਾਜਾਈ ਦੇ ਰਸਤੇ ਬਦਲਣ ਦੀ ਵਿਵਸਥਾ ਲਾਗੂ ਕਰਨਗੇ । ਐਨ. ਐਚ. ਏ. ਆਈ. ਇਨ੍ਹਾਂ ਥਾਵਾਂ `ਤੇ ਸੰਕੇਤ-ਚਿੰਨ੍ਹ ਅਤੇ ਰੋਸ਼ਨੀ ਦਾ ਪ੍ਰਬੰਧ ਕਰੇਗੀ ਤਾਂ ਜੋ ਪਟਿਆਲਾ ਸ਼ਹਿਰ ਦੇ ਅੰਦਰ ਸਫ਼ਰ ਕਰਨ ਵਾਲਿਆਂ ਅਤੇ ਹਾਈਵੇਅ ਰਾਹੀਂ ਲੰਘਣ ਵਾਲਿਆਂ ਨੂੰ ਆਵਾਜਾਈ ਦੀ ਭੀੜ-ਭੜੱਕੇ ਦਾ ਸਾਹਮਣਾ ਨਾ ਕਰਨਾ ਪਵੇ ।












