Patiala Help Club Logo

ਨਜਾਇਜ਼ ਮਾਈਨਿੰਗ ਮਾਮਲੇ ਵਿਚ ਪਠਾਣਮਾਜਰਾ ਨੂੰ ਮਿਲੀ ਰੈਗੂਲਰ ਜਮਾਨਤ

ਪਟਿਆਲਾ, 25 ਮਈ 2026 : ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੂੰ ਮਾਈਨਿੰਗ ਮਾਮਲੇ ਵਿਚ ਅਦਾਲਤ ਵਲੋਂ ਰੈਗੂਲਰ ਜਮਾਨਤ (Regular bail) ਦੇ ਦਿੱਤੀ ਗਈ ਹੈ ।

ਮਾਈਨਿੰਗ ਮਾਮਲੇ ਵਿੱਚ ਹੋਈ ਸੁਣਵਾਈ

ਇਹ ਸੁਣਵਾਈ ਥਾਣਾ ਜੁਲਕਾਂ ਨਾਲ ਸਬੰਧਤ ਗੈਰ-ਕਾਨੂੰਨੀ ਮਾਈਨਿੰਗ (Illegal mining) ਦੇ ਇੱਕ ਮਾਮਲੇ ਵਿੱਚ ਹੋਈ ਸੀ, ਜਿਸ ਦੇ ਤਹਿਤ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਫਿਲਹਾਲ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਸਨ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਈਨਿੰਗ ਕੇਸ ਵਿੱਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਪ੍ਰਵਾਨ ਕਰ ਲਿਆ ਹੈ ।

ਜਬਰ-ਜਨਾਹ ਮਾਮਲੇ ’ਚ ਚੱਲਦਾ ਰਹੇਗਾ ਕੇਸ

ਭਾਵੇਂ ਮਾਈਨਿੰਗ ਮਾਮਲੇ ਵਿੱਚ ਵਿਧਾਇਕ ਨੂੰ ਜ਼ਮਾਨਤ ਮਿਲ ਗਈ ਹੈ, ਪਰ ਉਨ੍ਹਾਂ ਦੀਆਂ ਮੁਸ਼ਕਿਲਾਂ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈਆਂ ਹਨ । ਉਨ੍ਹਾਂ ਦੇ ਖ਼ਿਲਾਫ਼ ਚੱਲ ਰਿਹਾ ਜਬਰ-ਜਨਾਹ ਦਾ ਮਾਮਲਾ ਅਦਾਲਤ ਵਿੱਚ ਇੰਝ ਹੀ ਜਾਰੀ ਰਹੇਗਾ ਅਤੇ ਉਸ ਕੇਸ ਵਿੱਚ ਕਾਨੂੰਨੀ ਕਾਰਵਾਈ ਨਿਰੰਤਰ ਚੱਲਦੀ ਰਹੇਗੀ ।

Advertisement