25 ਨਵੰਬਰ ਨੂੰ ਜ਼ਿਲ੍ਹਾ ਪਟਿਆਲਾ ਨੂੰ ਐਲਾਨਿਆ ਨੋ-ਫਲਾਇੰਗ ਜ਼ੋਨ ਐਲਾਨਿਆ

Nov 24, 2025 | Latest News, Patiala

ਪਟਿਆਲਾ, 24 ਨਵੰਬਰ 2025 : ਭਾਰਤ ਦੇ ਪ੍ਰਧਾਨ ਮੰਤਰੀ (Prime Minister) ਏਅਰ ਫੋਰਸ ਸਟੇਸ਼ਨ ਅੰਬਾਲਾ ਕੈਂਟ ਦਾ ਦੌਰਾ 25 ਨਵੰਬਰ ਨੂੰ ਕਰਨਗੇ । ਇਸ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 25 ਨਵੰਬਰ ਨੂੰ ਨੋ-ਫਲਾਇੰਗ ਜ਼ੋਨ (No-fly zone) ਐਲਾਨ ਕੀਤਾ ਗਿਆ ਹੈ ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦਨਜਰ ਲਿਆ ਗਿਆ ਹੈ ਫ਼ੈਸਲਾ

ਇਸ ਤੋਂ ਇਲਾਵਾ ਜਿਲ੍ਹਾ ਪਟਿਆਲਾ ਵਿਚ 25 ਨਵਬੰਰ ਨੂੰ ਕੋਈ ਵੀ ਹੈਲੀਕਾਪਟਰ (Helicopter) ਅਤੇ ਹੋਰ ਏਅਰ ਕਰਾਫਟ ਫਲਾਈ ਕਰਨ ਸਬੰਧੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ । ਪ੍ਰਧਾਨ ਮੰਤਰੀ ਦੀ ਸੁਰੱਖਿਆ (Prime Minister’s security) ਨੂੰ ਮੁੱਖ ਰੱਖਦੇ ਹੋਏ 25 ਨਵੰਬਰ ਨੂੰ ਪਟਿਆਲਾ ਨੂੰ ਨੋ-ਫਲਾਇੰਗ ਜ਼ੋਨ ਐਲਾਨ ਕੀਤਾ ਜਾਂਦਾ ਹੈ । ਇਹ ਹੁਕਮ 25 ਨਵੰਬਰ ਨੂੰ ਲਾਗੂ ਰਹੇਗਾ ।