ਧੀ ਦਾ ਗਲਾ ਵੱਢ ਕੇ ਕਤਲ ਕਰਨ ਵਾਲਾ ਪਿਓ ਪੁਲਸ ਨੇ ਕੀਤਾ ਗ੍ਰਿਫ਼ਤਾਰ

Apr 13, 2026 | Breaking, Crime, Haryana, Latest News, News

ਗੋਹਾਨਾ, 13 ਅਪ੍ਰੈਲ 2026 : ਹਰਿਆਣਾ (Haryana) ਦੇ ਸ਼ਹਿਰ ਗੋੋਹਾਨਾ ਵਿਖੇ ਬੀਤੇ ਦਿਨੀਂ ਇਕ ਪਿਤਾ ਵਲੋਂ ਆਪਣੀ ਹੀ ਧੀ ਦਾ ਗਲਾ ਵੱਢ ਕੇ ਕਤਲ (Murder) ਕਰ ਦਿੱਤੇ ਜਾਣ ਦੇ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ ।

ਪੁਲਸ ਨੇ ਕਰ ਲਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਸੋਨੀਪਤ (Sonipat) ਦੇ ਗੋਹਾਨਾ `ਚ ਇਕ ਆਨਰ ਕਿਲਿੰਗ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਬੀਤੇ ਦਿਨੀਂ ਐਤਵਾਰ ਦੀ ਸਵੇਰ ਨੂੰ ਦੇਵੀ ਨਗਰ `ਚ ਇਕ ਵਿਅਕਤੀ ਨੇ ਆਪਣੀ ਧੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ । ਜਿਸਨੂੰ ਪੁਲਸ ਨੇ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੌਣ ਹੈ ਇਹ ਲੜਕੀ

ਜਾਣਕਾਰੀ ਅਨੁਸਾਰ ਦੇਵੀ ਨਗਰ ਦੀ 23 ਸਾਲਾ ਚੀਨੂ (Chinu) ਸ਼ਹਿਰ ਦੇ ਨਿੱਜੀ ਕਾਲਜ `ਚ ਏ. ਐੱਨ. ਐਮ. ਦੂਜੇ ਸਾਲ ਦੀ ਵਿਦਿਆਰਥਣ ਸੀ । ਉਹ ਆਪਣੀ ਪਸੰਦ ਦੇ ਨੌਜਵਾਨ ਨਾਲ ਵਿਆਹ ਕਰਨਾ ਚਾਹੁੰਦੀ ਸੀ । ਇਸ ਗੱਲ `ਤੇ ਐਤਵਾਰ ਸਵੇਰੇ ਘਰ `ਚ ਝਗੜਾ ਹੋਇਆ । ਇਸ ਦੌਰਾਨ ਪਿਤਾ ਅਨਿਲ ਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਧੀ `ਤੇ ਚਾਕੂ ਨਾਲ ਤਾਬੜਤੋੜ ਵਾਰ ਕਰਦਿਆਂ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ।